ਹੁਸ਼ਿਆਰਪੁਰ: ਹਰ ਸਾਲ ਦਲ ਖਾਲਸਾ ਵੱਲੋਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਮਨਾਇਆ ਜਾਂਦਾ ਹੈ। ਇਸ ਵਾਰ ਜੰਮੂ ਕਸ਼ਮੀਰ 'ਚ ਮਨੁੱਖੀ ਅਧਿਕਾਰੀ ਤੇ ਹੋਈ ਘਾਣ 'ਤੇ ਦਲ ਖਾਲਸਾ ਨੇ ਸ੍ਰੀ ਨਗਰ ਦੇ ਲਾਲ ਚੌਂਕ 'ਚ ਕਸ਼ਮੀਰੀ ਲੋਕਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਚੀਮਾ ਨੇ ਜੱਥਾ ਤੋਰਨ ਤੋਂ ਪਹਿਲਾ ਕੀਤਾ।
ਇਸ ਵਿਸ਼ੇ 'ਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਦਾ ਜੰਮੂ ਕਸ਼ਮੀਰ ਵਿੱਚੋ ਧਾਰਾ 370 ਤੇ 35ਏ ਨੂੰ ਖ਼ਤਮ ਕੀਤਾ ਹੈ। ਇਸ ਨਾਲ ਉਥੇ ਦੇ ਲੋਕਾ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਨਾਲ ਹੀ ਉਥੇ ਦੇ ਨੈਟਵਰਕਾਂ ਨੂੰ ਤੋੜ ਦਿੱਤਾ ਗਿਆ ਹੈ। ਜਿਵੇਂ ਕਿ ਅਖਬਾਰਾਂ ਤੇ ਸਕੂਲਾਂ ਨੂੰ ਬੰਦ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਉੱਥੇ ਦੇ ਲੋਕ 10 ਵਜੇ ਘਰੋਂ ਬਾਹਰ ਨਿਕਲਦੇ ਹਨ, ਫਿਰ ਵਾਪਿਸ ਘਰ 'ਚ ਵੜ ਜਾਂਦੇ ਹਨ। ਉੱਥੇ ਨਾ ਹੀ ਕੋਈ ਕੰਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜੰਮੂ ਕਸ਼ਮੀਰ 'ਚ ਚੁੱਪੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਚੁੱਪੀ 'ਤੇ ਉਨ੍ਹਾਂ ਨੇ 10 ਦਸੰਬਰ ਨੂੰ ਪੁਰੇ ਪੰਜਾਬ 'ਚ ਸ੍ਰੀ ਨਗਰ ਲਾਲ ਚੌਂਕ 'ਚ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।