ਪੰਜਾਬ

punjab

By

Published : Jun 20, 2020, 8:29 PM IST

ETV Bharat / state

ਹੁਸ਼ਿਆਰਪੁਰ ਪੁਲਿਸ ਨੇ ਲੋੜੀਂਦੇ ਅਪਰਾਧੀਆਂ ਨੂੰ ਕੀਤਾ ਕਾਬੂ, ਗੋਲੀ-ਸਿੱਕਾ ਵੀ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਵਿਸ਼ੇਸ਼ ਜੁਆਇੰਟ ਆਪ੍ਰੇਸ਼ਨ ਦੌਰਾਨ ਲੰਬੇ ਸਮੇਂ ਤੋਂ ਲੋੜੀਂਦੇ ਆਰੋਪੀਆਂ ਨੂੰ ਗੋਲੀ-ਸਿੱਕਾ, ਨਕਦੀ ਅਤੇ ਚੋਰੀ ਦੇ ਗਹਿਣਿਆਂ ਸਮੇਂ ਕਾਬੂ ਕੀਤਾ ਹੈ। ਪੁਲਿਸ ਨੇ ਰਿਮਾਂਡ ਲੈ ਲਿਆ ਹੈ ਅਤੇ ਪੁੱਛ-ਗਿੱਛ ਜਾਰੀ ਹੈ।

ਹੁਸ਼ਿਆਰਪੁਰ ਪੁਲਿਸ ਨੇ ਲੋੜੀਂਦੇ ਆਰੋਪੀਆਂ ਨੂੰ ਕੀਤਾ ਕਾਬੂ, ਗੋਲੀ-ਸਿੱਕਾ ਵੀ ਬਰਾਮਦ
ਹੁਸ਼ਿਆਰਪੁਰ ਪੁਲਿਸ ਨੇ ਲੋੜੀਂਦੇ ਆਰੋਪੀਆਂ ਨੂੰ ਕੀਤਾ ਕਾਬੂ, ਗੋਲੀ-ਸਿੱਕਾ ਵੀ ਬਰਾਮਦ

ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਇੱਕ ਸੀਆਈਏ ਸਟਾਫ਼ ਦੇ ਮਿਲ ਕੇ ਵਿਸ਼ੇਸ਼ ਜੁਆਇੰਟ ਆਪ੍ਰੇਸ਼ਨ ਕੀਤਾ ਗਿਆ ਹੈ।

ਵੇਖੋ ਵੀਡੀਓ।

ਇਸ ਆਪ੍ਰੇਸ਼ਨ ਦੇ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ।

ਹੁਸ਼ਿਆਰਪੁਰ ਡੀਐੱਸਪੀ ਪ੍ਰੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀ ਤਾਂ ਪੁਲਿਸ ਤਿੰਨ ਇਹੋ ਜਿਹੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿੱਚ ਸਫ਼ਲ ਹੋਈ ਹੈ, ਜਿਨ੍ਹਾਂ ਦੀ ਪੁਲਿਸ ਨੂੰ ਕਾਫ਼ੀ ਸਮੇਂ ਤੋਂ ਭਾਲ ਸੀ।

ਪ੍ਰੇਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਆਰੋਪੀਆਂ ਵਿਰੁੱਧ ਲੜਾਈ-ਝਗੜੇ, ਹੱਤਿਆ ਅਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਆਰੋਪੀਆਂ ਕੋਲੋਂ ਮੌਕੇ ਉੱਤੇ ਇਕ ਲੱਖ ਨੌ ਹਜ਼ਾਰ ਰੁਪਏ ਨਕਦੀ, ਕਈ ਪਿਸਤੌਲ, ਗੋਲੀ-ਸਿੱਕਾ, ਲੁੱਟੇ ਹੋਏ ਗਹਿਣੇ ਬਰਾਮਦ ਕੀਤੇ ਹਨ।

ਪੁਲਿਸ ਨੇ ਕਾਬੂ ਕੀਤੇ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ 1 ਹਫ਼ਤੇ ਦੌਰਾਨ 7 ਨਾਜਾਇਜ਼ ਅਸਲੇ ਸਮੇਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ।

ABOUT THE AUTHOR

...view details