ਪੰਜਾਬ

punjab

By

Published : Aug 10, 2020, 6:07 PM IST

ETV Bharat / state

ਗਊ ਸੈੱਸ: ਜਾਣਕਾਰੀ ਨਾ ਮਿਲਣ 'ਤੇ ਖੰਨਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕੀਤਾ ਰੁਖ਼

ਪੰਜਾਬ ਵਿੱਚ ਗਊ ਸੈੱਸ ਦੇ ਨਾਂਅ 'ਤੇ ਬਣਾਈ ਕਮੇਟੀ ਦੇ ਕੰਮਾਂ ਸਬੰਧੀ ਭਾਜਪਾ ਆਗੂ ਨੇ ਸਰਕਾਰ ਕੋਲੋਂ ਜਾਣਕਾਰੀ ਦੀ ਮੰਗ ਕੀਤੀ ਗਈ ਸੀ, ਪਰ ਕੋਈ ਜਾਣਕਾਰੀ ਨਾ ਮਿਲਣ 'ਤੇ ਅਵਿਨਾਸ਼ ਰਾਏ ਖੰਨਾ ਨੇ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਮਾਮਲੇ ਸਬੰਧੀ ਇੱਕ ਪਟੀਸ਼ਨ ਸੌਂਪੀ ਹੈ।

Cow cess: Khanna's stance on human rights commission over lack of information
Cow cess: Khanna's stance on human rights commission over lack of information

ਹੁਸ਼ਿਆਰਪੁਰ: ਪੰਜਾਬ ਸਰਕਾਰ ਕੋਲੋਂ ਗਊ ਸੈੱਸ ਦੇ ਨਾਂਅ 'ਤੇ ਬਣਾਈ ਕਮੇਟੀ ਦੇ ਕੰਮਾਂ ਸਬੰਧੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਜਾਣਕਾਰੀ ਮੰਗੀ ਸੀ, ਪਰ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਸੋਮਵਾਰ ਨੂੰ ਇਸ ਮਾਮਲੇ 'ਤੇ ਭਾਜਪਾ ਆਗੂ ਖੰਨਾ ਨੇ ਗਊ ਸੈੱਸ ਅਤੇ ਕਮੇਟੀ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਲਈ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇੱਕ ਪਟੀਸ਼ਨ ਸੌਂਪੀ ਹੈ।

Cow cess: Khanna's stance on human rights commission over lack of information

ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਭਰ ਵਿੱਚ 472 ਤੋਂ ਵੱਧ ਗਊਸ਼ਾਲਾ ਹਨ, ਜਿਸ ਵਿੱਚ ਪਿਛਲੀ ਅਕਾਲੀ- ਭਾਜਪਾ ਸਰਕਾਰ ਨੇ ਵਿਭਾਗਾਂ ਤੋਂ ਗਊ ਸੈੱਸ ਦੇ ਨਾਂਅ 'ਤੇ ਫੰਡ ਇਕੱਤਰ ਕਰਨ ਲਈ ਇੱਕ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਹੁਣ ਤੱਕ ਕਿਹੜੇ-ਕਿਹੜੇ ਕੰਮ ਗਊਸ਼ਾਲਾਵਾਂ ਲਈ ਕੀਤੇ ਹਨ, ਬਾਰੇ ਜਾਣਕਾਰੀ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ, ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ।

ਉਨ੍ਹਾਂ ਕਿਹਾ ਹੁਣ ਇਸ ਮਾਮਲੇ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਅਵਿਨਾਸ਼ ਕੌਰ ਵੇਦ ਕੋਲ ਸ਼ਿਕਾਇਤ ਕੀਤੀ ਗਈ ਹੈ। ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕਮੇਟੀ ਮੈਂਬਰ ਨੂੰ ਪਾਰਟੀ ਬਣਾਇਆ ਗਿਆ ਹੈ। ਇਸ ਦੇ ਚੀਫ਼ ਸੈਕਟਰੀ ਹੇਠਾਂ ਸਾਰੇ ਮੈਂਬਰ ਸ਼ਾਮਲ ਹੋਣਗੇ।

ABOUT THE AUTHOR

...view details