ਹੁਸ਼ਿਆਰਪੁਰ:ਪੰਜਾਬ ਭਰ ਵਿਚ ਕੋਰੋਨਾ ਵਾਇਰਸ (Corona virus) ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਅੱਗੇ ਵੱਧ ਕੇ ਕੋਰੋਨਾ ਦੇ ਮਰੀਜ਼ਾਂ (Corona patients) ਦੀ ਸੇਵਾ ਕਰ ਰਹੀਆ ਹਨ।ਇਸੇ ਲੜੀ ਤਹਿਤ ਗੜ੍ਹਸ਼ੰਕਰ ਦੇ ਪਿੰਡ ਲਹਿਰਾ ਵਿਖੇ ਉੱਗੇ ਸਮਾਜ ਸੇਵੀ ਸੁਨੀਲ ਚੌਹਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਦੀ ਪੰਚਾਇਤ(Panchayat) ਅਤੇ ਨੌਜਵਾਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਵਿੱਚ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ।
ਸਮਾਜ ਸੇਵੀ ਸੁਨੀਲ ਚੌਹਾਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ (Corona epidemic) ਨੇ ਵਿਸ਼ਵਭਰ ਵਿਚ ਬਹੁਤ ਨੁਕਸਾਨ ਕੀਤਾ ਹੈ।ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮੇਰਾ ਪਿੰਡ ਮੇਰੀ ਜ਼ਿੰਮੇਦਾਰੀ,ਮੁਹਿੰਮ ਤਹਿਤ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੇ ਸ਼ਿਵ ਮੰਦਿਰ ਵਿੱਚ ਇਹ ਕੋਵਿਡ ਸੈਂਟਰ ਬਣਾਇਆ ਗਿਆ। ਸੁਨੀਲ ਚੌਹਾਨ ਨੇ ਦੱਸਿਆ ਕਿ ਇਸ ਕੇਅਰ ਸੈਂਟਰ ਵਿਚ ਇਕ ਆਕਸੀਜਨ ਜੇਨਰੇਟਰ (Oxygen generator)ਲਗਾਇਆ ਗਿਆ।ਇਸ ਤੋਂ ਇਲਾਵਾ ਇਸ ਸੈਂਟਰ ਵਿਚ ਔਕਸੀਮੀਟਰ, ਨੇਵਲਾਇਜਰ, ਡਿਜੀਟਲ ਥਰਮਾਮੀਟਰ,ਆਕਸੀਜਨ ਸਿਲੰਡਰ,ਪੀ ਪੀ ਕਿੱਟਾ ਆਦਿ ਵੱਖ-ਵੱਖ ਉਪਕਰਨ ਲਗਾਏ ਗਏ ਹਨ।