ਹੁਸ਼ਿਆਰਪੁਰ : ਕੋਰੋਨਾ ਵਾਇਰਸ ਨੇ ਜਿੱਥੇ ਵਿਸ਼ਵ ਵਿੱਚ ਸਿਹਤ ਐਂਮਰਜੈਂਸੀ ਦੇ ਹਲਾਤ ਪੈਂਦਾ ਕੀਤੇ ਹੋਏ । ਉੱਥੇ ਹੀ ਹੁਣ ਇਸ ਵਾਇਰਸ ਨੇ ਆਰਥਿਕ ਮੰਦੀ ਦਾ ਵੀ ਮੁੱਡ ਬੰਨ੍ਹ ਦਿੱਤਾ ਹੈ। ਵਾਇਰਸ ਕਾਰਨ ਮੀਟ ਦੇ ਉਦਯੋਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ ਰਿਹਾ ਹੈ। ਹਸ਼ਿਆਰਪੁਰ ਦੇ ਮੁਰਗੀ ਪਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮਾਈ ਅੱਗੇ ਨਾਲੋਂ ਅੱਧੀ ਰਿਹ ਗਈ ਹੈ।
ਮੁਰਗੀ ਪਾਲਣ ਦਾ ਧੰਦਾ ਕਰਨ ਵਾਲੇ ਹਰਦੀਪ ਸਿੰਘ ਲੌਂਗੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਮੁਰਗੀ ਪਾਲਣ ਦੇ ਧੰਦੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਸ ਪਿੱੜੇ ਵੱਡਾ ਕਾਰਨ ਮੀਟ ਪ੍ਰਤੀ ਪੈਦਾ ਕੀਤੀਆਂ ਜਾ ਰਹੀਆਂ ਅਫਵਾਹਵਾਂ ਨੂੰ ਦੱਸਿਆ ਹੈ।