ਪੰਜਾਬ

punjab

'ਕੋਰੋਨਾ ਵਾਇਰਸ ਨੂੰ ਦੂਰੋਂ ਹੀ ਨਮਸਤੇ' ਕੱਢਿਆ ਗਿਆ ਜਾਗਰੂਕਤਾ ਅਭਿਆਨ

By

Published : Mar 5, 2020, 8:18 PM IST

ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਪੈਦਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਲੋਕਾਂ ਨੂੰ ਹੱਥ ਮਿਲਾ ਕੇ ਅਭਿਨੰਦਨ ਕਰਨ ਦੀ ਬਜਾਏ ਹੱਥ ਜੋੜ ਕੇ ਦੂਰੋਂ ਨਮਸਤੇ ਕਰਨ ਦੀ ਸਲਾਹ ਦਿੱਤੀ ਗਈ।

'ਕਰੋਨਾ ਵਾਇਰਸ ਨੂੰ ਦੂਰੋਂ ਹੀ ਨਮਸਤੇ' ਕੱਢਿਆ ਗਿਆ ਜਾਗਰੂਕਤਾ ਅਭਿਆਨ
ਫ਼ੋਟੋ

ਹੁਸ਼ਿਆਰਪੁਰ: ਕਰੋਨਾ ਵਾਇਰਸ ਤੋਂ ਬਚਾਅ ਲਈ ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ 'ਕੋਰੋਨਾ ਵਾਇਰਸ ਨੂੰ ਦੂਰੋਂ ਹੀ ਨਮਸਤੇ' ਜਾਗਰੂਕਤਾ ਪੈਦਲ ਮਾਰਚ ਕੱਢਿਆ ਗਿਆ। ਇਸ ਅਭਿਆਨ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।

ਹਲਕਾ ਚੱਬੇਵਾਲ ਦੇ ਵਿਧਾਇਕ ਡਾ.ਰਾਜ ਕੁਮਾਰ ਨੇ ਆਪਣੇ ਹਲਕਾ ਵਾਸੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਅਭਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਛੂਤ ਦੀ ਬਿਮਾਰੀ ਹੈ ਤੇ ਹੱਥ ਮਿਲਾਉਣ ਨਾਲ ਜ਼ਿਆਦਾ ਫੈਲ ਰਹੀ ਹੈ ਇਸ ਲਈ ਹੱਥ ਮਿਲਾ ਕੇ ਅਭਿਨੰਦਨ ਕਰਨ ਦੀ ਬਜਾਏ ਹੱਥ ਜੋੜ ਕੇ ਦੂਰੋਂ ਨਮਸਤੇ ਕੀਤੀ ਜਾਵੇ। ਜਾਗਰੂਕਤਾ ਪੈਦਲ ਮਾਰਚ ਚੱਬੇਵਾਲ ਮੇਨ ਮਾਰਕੀਟ ਵਿੱਚ ਕੱਢਿਆ ਗਿਆ ਅਤੇ ਚੱਬੇਵਾਲ ਦੀ ਮਿੰਨੀ ਪੀਐਚਸੀ ਹਸਪਤਾਲ ਵਿੱਚ ਮਰੀਜ਼ਾਂ ਅਤੇ ਆਮ ਜਨਤਾ ਨੂੰ ਕੋਰੋਨਾ ਵਾਇਰਸ ਸਬੰਧੀ ਬਚਾਅ ਲਈ ਜਾਗਰੂਕ ਕੀਤਾ ਗਿਆ।

ਵੇਖੋ ਵੀਡੀਓ

ਦੱਸਦਈਏ ਕਿ ਜੰਗਲ ਦੀ ਅੱਗ ਦੀ ਤਰ੍ਹਾਂ ਕੋਰੋਨਾ ਵਾਇਰਸ ਦੁਨੀਆਭਰ ਵਿੱਚ ਫੈਲ ਰਿਹਾ ਹੈ। ਭਾਰਤ ਵਿੱਚ ਹੁਣ ਤੱਕ ਇਸ ਦੇ ਕਰੀਬ 30 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜੋ- ਗੁਰਜੀਤ ਔਜਲਾ ਸਣੇ ਕਾਂਗਰਸ ਦੇ 7 ਸੰਸਦ ਮੈਂਬਰ ਮੁਅੱਤਲ

ABOUT THE AUTHOR

...view details