ਅੰਮ੍ਰਿਤਸਰ:ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਵਿਰੋਧੀ ਅਕਸਰ ਹੀ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕਰਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਆਇਆ, ਜਿੱਥੇ ਛੁੱਟੀ ਇੱਤੇ ਆਏ ਫੌਜੀ ਗੁਰਸੇਵਕ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਪਰ ਕਤਲ ਕਰਨ ਦੇ ਕਾਰਨਾਂ ਦਾ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਫੌਜੀ ਦਾ ਨਾਮ ਗੁਰਸੇਵਕ ਸਿੰਘ ਹੈ ਅਤੇ ਉਹ ਤਰਨਤਾਰਨ ਦਾ ਰਹਿਣ ਵਾਲਾ ਹੈ, ਜੋ ਕਿ 17 ਜੂਨ 2023 ਨੂੰ ਛੁੱਟੀ ਉੱਤੇ ਆਈਆ ਸੀ ਅਤੇ ਉਸ ਨੇ ਬੁੱਧਵਾਰ ਨੂੰ ਵਾਪਸ ਡਿਊਟੀ ਉੱਤੇ ਜਾਣਾ ਸੀ।
ਛੁੱਟੀ 'ਤੇ ਆਏ ਫੌਜੀ ਦਾ ਜੰਡਿਆਲਾ ਗੁਰੂ ਵਿੱਚ ਗੋਲੀਆਂ ਮਾਰਕੇ ਕਤਲ, ਇਲਾਕੇ 'ਚ ਸੋਗ ਦੀ ਲਹਿਰ - ਜੰਡਿਆਲਾ ਗੁਰੂ ਵਿੱਚ ਕਤਲ ਸੋਗ ਦੀ ਲਹਿਰ
ਤਰਨਤਾਰਨ ਦਾ ਰਹਿਣ ਵਾਲਾ ਫੌਜੀ ਗੁਰਸੇਵਕ ਸਿੰਘ 17 ਜੂਨ ਨੂੰ ਛੁੱਟੀ ਉੱਤੇ ਆਇਆ ਸੀ, ਜਿਸ ਦਾ ਜੰਡਿਆਲਾ ਗੁਰੂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਸ ਮੌਕੇ ਮ੍ਰਿਤਕ ਫੌਜੀ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫੌਜੀ ਗੁਰਸੇਵਕ ਛੁੱਟੀ ਦੌਰਾਨ ਆਪਣੀ ਭੈਣ ਨੂੰ ਮਿਲਣ ਪਿੰਡ ਠੱਠੀਆਂ ਆਇਆ ਹੋਈਆਂ ਸੀ ਅਤੇ ਦੇਰ ਰਾਤ ਉਹ ਆਪਣੇ ਜੀਜੇ ਦੇ ਨਾਲ ਘਰੋਂ ਬਾਹਰ ਕਿਸੇ ਕੰਮ ਲਈ ਗਿਆ। ਇਸ ਦੌਰਾਨ ਹੀ ਮੋਟਰਸਾਇਕਲ 'ਤੇ ਸਵਾਰ 2 ਅਣਪਛਾਤੇ ਨੌਜਵਾਨਾਂ ਵੱਲੋਂ ਫੌਜੀ ਗੁਰਸੇਵਕ ਸਿੰਘ ਨੂੰ ਗੋਲੀਆਂ ਮਾਰਕੇ ਫ਼ਰਾਰ ਹੋ ਗਏ। ਜਿਸਦੇ ਚੱਲਦੇ ਫੌਜੀ ਗੁਰਸੇਵਕ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਫੌਜੀ ਆਪਣੇ ਜੀਜੇ ਤੇ ਉਸਦੇ ਕੁੱਝ ਹੋਰ ਸਾਥੀਆਂ ਨਾਲ ਸ਼ਰਾਬ ਪੀ ਰਿਹਾ ਸੀ।
- Amritsar News: ਧਾਰਮਿਕ ਸਥਾਨਾਂ 'ਤੇ ਸੰਗਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਲੁਟੇਰੀਆਂ ਔਰਤਾਂ ਨੂੰ ਪੁਲਿਸ ਨੇ ਕੀਤਾ ਕਾਬੂ
- ਸੂਬਾ ਸਰਕਾਰ ਦਾ ਇਲੈਕਟ੍ਰਾਨਿਕ ਵਾਹਨ ਸੇਵਾ ਪ੍ਰਾਜੈਕਟ ਸ਼ੁਰੂ ਕਰਨ ਦਾ ਦਾਅਵਾ, ਪਰ ਜ਼ਮੀਨੀ ਪੱਧਰ ਉੱਤੇ ਕੰਮ ਹਾਲੇ ਬਾਕੀ, ਸਬਸਿਡੀ ਨੂੰ ਲੈ ਕੇ ਦੁਚਿੱਤੀ 'ਚ ਲੋਕ
- Runagar News : ਇੰਟਰਨੈਸ਼ਨਲ ਕੈਨੋ ਫੈਡਰੇਸ਼ਨ 2023 ਦੇ ਡਰੈਗਨ ਬੋਟ ਮੁਕਾਬਲੇ 'ਚ ਪੰਜਾਬ ਦੇ ਨੌਜਵਾਨ ਨੇ ਜਿੱਤਿਆ ਕਾਂਸੇ ਤਗਮਾ
ਇਸ ਦੌਰਾਨ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਕਦਮਾ ਦਰਜ ਕਰ ਲਿਆ ਗਿਆ ਹੈ, ਜਿਸਦੇ ਚੱਲਦੇ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਕਾਬੂ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜੀ ਦੇ ਜੀਜੇ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ। ਉੱਥੇ ਹੀ ਐਸ.ਪੀ ਜੁਗਰਾਜ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਐੱਫ.ਆਈ.ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਆਰੋਪੀ ਤੁਹਾਡੇ ਸਾਹਮਣੇ ਹੋਣਗੇ।