ਹੁਸ਼ਿਆਰਪੁਰ: ਕਾਂਗਰਸੀ ਐਮਐਲਏ ਰਜਨੀਸ਼ ਬੱਬੀ ਪਿਛਲੇ ਲੰਮੇ ਸਮੇ ਤੋਂ ਬਿਮਾਰ ਚੱਲ ਰਹੇ ਸਨ। ਮੰਗਲਵਾਰ ਤੜਕੇ 3 ਕੁ ਵਜੇ ਚੰਡੀਗੜ੍ਹ ਪੀਜੀਆਈ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਸੋਗ ਵਜੋਂ ਮੁਕੇਰੀਆਂ ਹਲਕਾ ਬਾਜ਼ਾਰ ਬੰਦ ਰੱਖੇ ਗਏ ਹਨ।
ਉਹ ਆਪਣੇ ਪਿੱਛੇ ਪਤਨੀ ਇੰਦੂ ਤੇ 2 ਪੁੱਤਰ ਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦਾ ਘਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਟਾਊਨਸ਼ਿਪ ’ਚ ਸੀ, ਜਿੱਥੇ ਉਨ੍ਹਾਂ ਦਾ ਆਪਣਾ ਇੱਕ ਪੈਟਰੋਲ ਪੰਪ ‘ਕੌਂਡਲ ਫ਼ਿਲਿੰਗ ਸਟੇਸ਼ਨ’ ਵੀ ਹੈ। ਰਜਨੀਸ਼ ਕੁਮਾਰ ਬੱਬੀ ਦਾ ਜਨਮ 15 ਦਸੰਬਰ, 1960 ਵਿੱਚ ਮੁਕੇਰੀਆਂ ਵਿਖੇ ਹੋਇਆ ਸੀ। ਉਹ ਸਮਾਜ ਸੇਵਾ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਹਮੇਸ਼ਾ ਮੋਹਰੀ ਰਹੇ।