ਹੁਸ਼ਿਆਰਪੁਰ: ਵਿਸ਼ਵ ਅਬਾਦੀ ਦਿਵਸ ਮੌਕੇ ਸਿਹਤ ਵਿਭਾਗ ਵੱਲੋ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਜਿਲ੍ਹਾਂ ਪੱਧਰੀ ਜਾਗਰੂਕਤਾ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਇਸ ਸੈਮੀਨਾਰ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਇਸ ਮੌਕੇ ਮੁਫ਼ਤ ਲੀਗਲ ਸੈਲ ਦੇ ਨੁਮਾਇਦੇ ਬੁਲਾਰੇ ਐਡਵੋਕੇਟ ਦੇਸ਼ ਗੋਤਮ ਨੇ ਅਤੇ ਪ੍ਰਿੰਸੀਪਲ ਡਾ ਡਿਪਲ ਸੰਧੂਤੇ ਹੋਰ ਵੀ ਹਾਜ਼ਰ ਸਨ ।
ਇਸ ਮੌਕੇ ਸੰਬੋਧਨ ਕਰਦੇ ਸਿਵਲ ਸਰਜਨ ਨੇ ਦੱਸਿਆ, ਕਿ ਵਿਸ਼ਵ ਅਬਾਦੀ ਦਿਵਸ ਪੂਰੇ ਸੰਸਾਰ ਵਿੱਚ ਵੱਧ ਦੀ ਅਬਾਦੀ ਨਾਲ ਹੋਣ ਵਾਲੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂ ਰਿਹਾ, ਅਨਪੜਤਾ, ਗਰੀਬੀ, ਔਰਤਾਂ ਦਾ ਸਮਾਜ ਵਿੱਚ ਦਰਜਾ, ਸਿਹਤ ਸਹੂਲਤਾਂ ਆਦਿ ਅਬਾਦੀ ਦੇ ਵੱਧਣ ਦਾ ਮੁੱਖ ਕਾਰਨ, 19 ਵੀ ਸਦੀ ਵਿੱਚ ਭਾਰਤ ਦੀ ਅਬਾਦੀ ਵਿੱਚ ਬੇਹਤਾਸਾ ਵਾਧਾ ਹੋਇਆ, ਜੇਕਰ ਵਾਧੇ ਦੀ ਦਰ ਇਸ ਤਰ੍ਹਾਂ ਰਹੀ ਤਾਂ 2048 ਤੱਕ ਅਬਾਦੀ ਦੇ ਲਿਹਾਜ ਨਾਲ ਭਾਰਤ ਸਿਖਰ ਤੇ ਹੋਵੇਗਾ।