ਹੁਸ਼ਿਆਰਪੁਰ: ਕਾਮਰੇਡ ਜਸਵੰਤ ਸਿੰਘ ਪਟਵਾਰੀ ਨਿਵਾਸੀ ਸ਼ਾਹਪੁਰ ਦਾ ਮ੍ਰਿਤਕ ਸਰੀਰ ਮੈਡੀਕਲ ਕਾਲਜ (Medical College) ਅੰਮ੍ਰਿਤਸਰ ਨੂੰ ਦਾਨ ਕਰਕੇ ਪਰਿਵਾਰ ਵੱਲੋਂ ਸਮਾਜ ਵਿਚ ਨਵੀਂ ਪਿਰਤ ਪਾਈ ਗਈ ਹੈ।
ਇਸ ਬਾਰੇ ਡਾਕਟਰ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਪਟਵਾਰੀ (Jaswant Singh Patwari) ਦੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਨੂੰ ਦਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਹ ਵਧੀਆ ਉਪਰਾਲਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਰੀਰ ਦੇ ਅੰਗ ਦਾਨ ਕਰਨੇ ਚਾਹੀਦੇ ਹਨ ਤਾਂ ਇਹ ਕਿਸੇ ਹੋਰ ਦੇ ਕੰਮ ਆ ਸਕਣ।
ਇਸ ਮੌਕੇ ਪਰਿਵਾਰਕ ਮੈਂਬਰ ਦਰਸ਼ਨ ਸਿੰਘ ਮੱਟੂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਡਾਕਟਰੀ ਖੋਜਾਂ ਲਈ ਡਾਕਟਰਾਂ ਦੀ ਟੀਮ ਦੇ ਸਪੁਰਦ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਜਸਵੰਤ ਸਿੰਘ ਮਾਰਕਸਵਾਦੀ ਪਾਰਟੀ ਦੇ ਨਾਲ ਜੁੜੇ ਹਨ।ਇਹਨਾਂ ਨੇ ਹਮੇਸ਼ਾ ਸਮਾਜ ਸੇਵਾ ਦੇ ਲਈ ਅੱਗੇ ਵੱਧ ਕੇ ਕੰਮ ਕੀਤੇ ਹਨ।
ਕਾਮਰੇਡ ਜਸਵੰਤ ਸਿੰਘ ਪਟਵਾਰੀ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ ਨੂੰ ਕੀਤੀ ਦਾਨ ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਮਰਨ ਤੋਂ ਬਾਅਦ ਆਪਣੇ ਅੰਗ ਦਾਨ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਹੈ ਕਿ ਅੱਖਾਂ ਦਾਨ ਕਰਨ ਨਾਲ ਕਿਸੇ ਹੋਰ ਵਿਅਕਤੀ ਦੇ ਜੀਵਨ ਵਿਚ ਰੌਸ਼ਨੀ ਮਿਲ ਸਕਦੀ ਹੈ।ਉਨ੍ਹਾਂ ਕਿਹਾ ਹੈ ਕਿ ਅੰਗ ਦਾਨ ਕਰਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ।
ਇਹ ਵੀ ਪੜੋ:ਭਾਜਪਾ ਦੇ ਵੱਡੇ ਲੀਡਰ ਦਾ ਦਾਅਵਾ, ਅਮਰਿੰਦਰ ਕਰਨਗੇ ਅਮਿਤ ਸ਼ਾਹ ਤੇ ਜੇਪੀ ਨੱਡਾ ਨਾਲ ਮੁਲਾਕਾਤ