ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਚੱਬੇਵਾਲ ਵਿਖੇ ਪਿੰਡ ਮੁਖਲਿਆਣਾ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Capt Amarinder Singh) ਵੱਲੋਂ ਸਰਕਾਰੀ ਕਾਲਜ ( Government College) ਦਾ ਨੀਂਹ ਪੱਥਰ ਰੱਖਿਆ ਗਿਆ। ਦੱਸ ਦਈਏ ਕਿ ਇਹ ਸਰਕਾਰੀ ਕਾਲਜ ਪਿੰਡ ਮੁਖਲਿਆਣਾ ’ਚ ਸਾਢੇ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ।
ਸੀਐੱਮ ਕੈਪਟਨ ਨੇ ਕਿਸਾਨਾਂ ਨੂੰ ਕੀਤੀ ਅਪੀਲ
ਸਰਕਾਰੀ ਕਾਲਜ ( Government College) ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ’ਚ ਮੌਜੂਦ ਲੋਕਾਂ ਨੂੰ ਸਬੋਧਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ (Farmers) ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ( Punjab) ਨੂੰ ਨਾ ਵਿਗਾੜਿਆ ਜਾਵੇ ਅਤੇ ਆਪਣੀ ਗੱਲ ਦਿੱਲੀ ਜਾ ਕੇ ਰੱਖਣ।
ਕੈਪਟਨ ਦੀ ਕਿਸਾਨਾਂ ਨੂੰ ਅਪੀਲ 'ਪੰਜਾਬ ਕਿਸਾਨਾਂ ਦਾ ਹੀ ਹੈ'
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਜੇਕਰ ਪੰਜਾਬ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਤਾਂ ਕਿਸਾਨਾਂ ਦਾ ਇਨ੍ਹਾਂ ਇਕੱਠ ਦਿੱਲੀ ਬਾਰਡਰ ’ਤੇ ਨਹੀਂ ਹੋਣਾ ਸੀ। ਪੰਜਾਬ ਕਿਸਾਨਾਂ ਦਾ ਹੀ ਹੈ। ਪੰਜਾਬ ਨੂੰ ਵਿਕਾਸ ਦੀ ਲੋੜ ਹੈ ਅਤੇ ਵਿਕਾਸ ਕੰਮਾਂ ਨੂੰ ਹੋਣ ਦਿੱਤਾ ਜਾਵੇ।
'ਪੰਜਾਬ ’ਚ 113 ਥਾਵਾਂ ’ਤੇ ਕਿਸਾਨਾਂ ਦਾ ਧਰਨਾ'
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਇਸ ਸਮੇਂ 113 ਥਾਵਾਂ ’ਤੇ ਕਿਸਾਨ ਧਰਨੇ ’ਤੇ ਬੈਠੇ ਹੋਏ ਹਨ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜ ਰਹੀ ਹੈ। ਇਸ ਲਈ ਕਿਸਾਨਾਂ ਨੂੰ ਆਪਣਾ ਧਰਨਾ ਪ੍ਰਦਰਸ਼ਨ (Protest) ਦਿੱਲੀ ਚ ਕਰਨਾ ਚਾਹੀਦਾ ਹੈ ਨਾ ਕਿ ਪੰਜਾਬ ’ਚ।
ਇਹ ਵੀ ਪੜੋ: ਕੈਪਟਨ ਨੇ ਹੁਣ ਮੈਡੀਕਲ ਖੇਤਰ ’ਚ ਕੀਤਾ ਵੱਡਾ ਸੁਧਾਰ, ਸਹੂਲਤਾਂ ਲਾਂਚ
ਕਾਬਿਲੇਗੌਰ ਹੈ ਕਿ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਪੰਜਾਬ ਕਾਂਗਰਸ ਦੇ ਐਕਟਿਵ ਪ੍ਰਧਾਨ ਸੰਗਤ ਗਿਲਜੀਆ, ਹਲਕਾ ਦਸੂਹਾ ਤੋਂ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਮੌਦੂਜ ਪੁਲਿਸ ਦੀ ਟੀਮ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ।