ਹੁਸ਼ਿਆਰਪਰ: ਸਿਵਲ ਸਰਜਨ ਡਾ. ਪਵਨ ਕੁਮਾਰ ਦਾ ਕਹਿਣਾ ਹੈ ਕਿ ਸਵਾਇਨ ਫਲੂ ਤੋ ਡਰਨ ਦੀ ਕੋਈ ਲੋੜ ਨਹੀ ਹੈ, ਬਲਕਿ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਕਿਉਕਿ, ਜਾਗਰੂਕਤਾਂ ਹੀ ਸਵਾਇਨ ਫਲੂ ਦਾ ਇਲਾਜ ਹੈ। ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਸਮੂਹ ਲੋਕਾਂ ਦੀ ਜਾਗਰੂਕਤਾ ਲਈ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜੁਕਾਮ, ਉਲਟੀਆਂ, ਬੁਖਾਰ ਅਤੇ ਸਾਹ ਆਉਣ ਵਿੱਚ ਤਕਲੀਫ਼ ਵਰਗੇ ਲੱਛਣ ਨਜ਼ਰ ਆਉਣ ਤਾਂ, ਉਸ ਨੂੰ ਜਲਦੀ ਤੋ ਜਲਦੀ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਂ ਨਾਲ ਸਪੰਰਕ ਕਰਨਾ ਚਾਹੀਦਾ ਹੈ।
ਡਾਕਟਰ ਦਾ ਕਹਿਣਾ ਹੈ ਕਿ ਸਵਾਇਨ ਫਲੂ ਤੋ ਬੱਚਣ ਲਈ ਸਾਨੂੰ ਆਪਣੇ ਹੱਥ ਸਾਬਣ ਅਤੇ ਪਾਣੀਂ ਨਲ ਚੰਗੀ ਤਰਾਂ ਧੋ ਕੇ ਰੱਖਣੇ ਚਾਹੀਦੇ ਹਨ। ਇਸ ਤੋ ਬਆਦ ਹੀ ਆਪਣੇ ਨੱਕ ਮੂੰਹ ਅਤੇ ਅੱਖਾਂ ਨੂੰ ਛੂਹਣਾ ਚਹੀਦਾ ਹੈ। ਖੰਘ, ਵਗਦੇ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀ ਤੋਂ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਹੀਦੀ ਹੈ। ਭੀੜ ਵਰਗੀਆਂ ਥਾਵਾਂ ਜਿਵੇਂ ਬੱਸ ਸਟੈਡ, ਕਾਲਜ, ਆਦਿ ਤੋਂ ਗੁਰੇਜ ਕਰਨਾ ਚਾਹੀਦਾ ਹੈ ਇਸ ਤੋ ਇਲਾਵਾਂ ਪੋਸ਼ਟਿਕ ਖੁਰਾਕ , ਵੱਧ ਤੋ ਵੱਧ ਪਾਣੀ ਪੀਣਾ, ਪੂਰੀ ਨੀਂਦ, ਅਤੇ ਚੁਸਤ ਅਤੇ ਤਣਾਅ ਮੁੱਕਤ ਰਹਿਣਾ ਚਹੀਦਾ ਹੈ।