ਹੁਸ਼ਿਆਰਪੁਰ: ਅਕਸਰ ਬੱਚੇ ਗੁੰਮਸ਼ੁਦਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ 'ਚ ਪੁਲਿਸ ਉਸ ਗੁੰਮ ਹੋਏ ਇਨਸਾਨ ਨੂੰ ਲੱਭਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਅਜਿਹਾ ਹੀ ਕੁਝ ਹੋਇਆ ਹੁਸ਼ਿਆਰਪੁਰ 'ਚ ਵੀ, ਜਿਥੇ ਮਾਪਿਆਂ ਦਾ ਤਿੰਨ ਮਹੀਨੇ ਪਹਿਲਾਂ ਲਾਪਤਾ ਹੋਇਆ 14 ਸਾਲਾ ਬੱਚਾ ਪੁਲਿਸ ਨੇ ਪਰਿਵਾਰ ਨੂੰ ਲੱਭ ਕੇ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰ ਪੁਲਿਸ ਅਤੇ ਨਾਲ ਹੀ ਮਦਦ ਕਰਨ ਵਾਲੇ ਲੋਕਾਂ ਦਾ ਹੱਥ ਜੋੜ ਕੇ ਧੰਨਵਾਦ ਕਰ ਰਿਹਾ ਹੈ।
ਤਿੰਨ ਮਹੀਨੇ ਬਾਅਦ ਮਿਲਿਆ ਲਾਪਤਾ ਹੋਇਆ 14 ਸਾਲਾ ਬੱਚਾ, ਪਰਿਵਾਰ ਮਦਦ ਕਰਨ ਵਾਲਿਆਂ ਦਾ ਹੱਥ ਜੋੜ ਕਰ ਰਿਹਾ ਧੰਨਵਾਦ - ਤਿੰਨ ਮਹੀਨੇ ਪਹਿਲਾਂ ਲਾਪਤਾ ਬੱਚਾ
Missing child found: ਹੁਸ਼ਿਆਰਪੁਰ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਲਾਪਤਾ ਹੋਇਆ 14 ਸਾਲਾ ਬੱਚਾ ਪਰਿਵਾਰ ਨੂੰ ਮਿਲ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਹੱਥ ਜੋੜ ਕੇ ਮਦਦ ਕਰਨ ਵਾਲਿਆਂ ਦਾ ਧੰਨਵਾਦ ਕਰ ਰਿਹਾ ਹੈ।
Published : Jan 17, 2024, 7:37 AM IST
ਹੁਸ਼ਿਆਰਪੁਰ ਤੋਂ ਲਾਪਤਾ ਹੋਇਆ ਸੀ ਬੱਚਾ:ਦਰਅਸਲ ਹੁਸ਼ਿਆਰਪੁਰ ਦੇ ਸਿੰਗੜੀਵਾਲਾ ਬਾਈਪਾਸ ਨਜ਼ਦੀਕ ਸਥਿਤ ਪਾਰਕਬੁਡ ਕਾਲੋਨੀ ਦਾ 14 ਸਾਲਾ ਬੱਚਾ ਅਰਿਆਂਸ਼ ਕਸ਼ਯਪ ਬੀਤੇ ਸਾਲ ਦੀ 10 ਅਕਤੂਬਰ ਨੂੰ ਘਰੋਂ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਦੀ ਗੁੰਮਸ਼ੁੰਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਤੇ ਆਖਿਰਕਾਰ ਤਿੰਨ ਮਹੀਨਿਆਂ ਬਾਅਦ ਅਰਿਆਂਸ਼ ਕਸ਼ਅਪ ਨੂੰ ਪੁਲਿਸ ਅਤੇ ਉਸ ਦੇ ਮਾਪੇ ਲੱਭਣ 'ਚ ਕਾਮਯਾਬ ਹੋ ਸਕੇ ਨੇ ਤੇ ਹੁਣ ਉਕਤ ਬੱਚਾ ਸਹੀ ਸਲਾਮਤ ਆਪਣੇ ਘਰ ਪਰਤਿਆ ਹੈ।
ਕ੍ਰਿਕਟ ਲਈ ਕਰਨਾਟਕ ਪੁੱਜਿਆ ਬੱਚਾ:ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਿਆਂਸ਼ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਕਰਨਾਟਕ ਤੋਂ ਬਰਾਮਦ ਹੋਇਆ ਏ ਤੇ ਉਹ ਕ੍ਰਿਕਟ ਖੇਡਣ ਦਾ ਬੇਹੱਦ ਸ਼ੌਕੀਨ ਹੈ ਤੇ ਕ੍ਰਿਕੇਟ ਖੇਡਣ ਲਈ ਹੀ ਘਰੋਂ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਚ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਉਨ੍ਹਾਂ ਦੀ ਬਹੁਤ ਜ਼ਿਆਦਾ ਮੱਦਦ ਕੀਤੀ ਐ ਤੇ ਆਮ ਲੋਕਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਹੈ। ਜਿਸ ਕਾਰਨ ਅਸੀਂ ਅਰਿਆਂਸ਼ ਨੂੰ ਸਹੀ ਸਲਾਮਤ ਲੱਭਣ 'ਚ ਕਾਮਯਾਬ ਹੋ ਸਕੇ ਹਾਂ। ਇਸ ਮੌਕੇ ਪਰਿਵਾਰ ਨੇ ਹੱਥ ਜੋੜ ਕੇ ਆਮ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਮੁਸ਼ਕਿਲ ਘੜੀ 'ਚ ਲੋਕਾਂ ਵਲੋਂ ਦਿੱਤੇ ਗਏ ਸਾਥ ਨੂੰ ਉਹ ਕਦੇ ਨਹੀਂ ਭੁੱਲਣਗੇ।