ਗੜ੍ਹਸ਼ੰਕਰ: ਅਗਾਮੀ ਚੋਣਾਂ ਦੇ ਚੱਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਵਲੋਂ ਪੰਜਾਬ 'ਚ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸ ਦੇ ਚੱਲਦਿਆਂ ਚਡੂਨੀ ਗੜ੍ਹਸ਼ੰਕਰ ਪਹੁੰਚੇ, ਜਿਥੇ ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਮੈਦਾਨ 'ਚ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਕਾਰ ਬਣਾ ਕੇ ਆਪਣੀ ਚੰਗੀ ਕਾਰਗੁਜ਼ਾਰੀ ਪੇਸ਼ ਕੀਤੀ ਜਾਵੇਗੀ।
ਇਸ ਮੌਕੇ ਚਡੂਨੀ ਦਾ ਕਹਿਣਾ ਕਿ 117 ਸੀਟਾਂ 'ਤੇ ਹੀ ਉਮੀਦਵਾਰ ਉਤਾਰਣ ਨੂੰ ਲੈਕੇ ਲੋਕਾਂ ਅੱਗੇ ਪੇਸ਼ਕਸ਼ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਿਸ਼ਨ ਪੰਜਾਬ ਦਾ ਗਠਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਕਿਸਾਨਾਂ ਦੇ ਰਾਜਨੀਤੀ 'ਚ ਆਉਣ ਦਾ ਵਿਰੋਧ ਕਰਦੇ ਹਨ ਭਾਵ ਉਹ ਮੁੜ ਕੈਪਟਨ ਜਾਂ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।