ਹੁਸ਼ਿਆਰਪੁਰ:ਪਿੰਡ ਤਲਵੰਡੀ ਡੱਡੀਆਂ ਵਿਚ ਇਕ ਵਿਆਹੁਤਾ ਮਹਿਲਾ ਦਾ ਕਤਲ(murder case) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਟਾਂਡਾ ਪੁਲਿਸ ਨੇ ਉਸਦੇ ਪਤੀ ਅਤੇ ਸ਼ਹਿ ਦੇਣ ਵਾਲੀ ਸੱਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ(POLICE) ਨੇ ਮ੍ਰਿਤਕ ਜਸਵੀਰ ਕੌਰ ਦੇ ਭਰਾ ਜਗਤਾਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਬਸੋਆ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਸੁਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਸੱਸ ਗੁਰਮੀਤ ਕੌਰ ਵਾਸੀ ਤਲਵੰਡੀ ਡੱਡੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
MURDER CASE:ਪਤਨੀ ਦੇ ਕਤਲ ਮਾਮਲੇ ਚ ਪਤੀ ਤੇ ਸੱਸ ਖਿਲਾਫ਼ ਮਾਮਲਾ ਦਰਜ - ਵਿਆਹੁਤਾ ਮਹਿਲਾ
ਹੁਸ਼ਿਆਰਪੁਰ ਚ ਇੱਕ ਪਤੀ ਤੇ ਉਸਦੀ ਮਾਂ ਤੇ ਪਤਨੀ ਦਾ ਕਤਲ (wife murder case)ਕਰਨ ਦੇ ਇਲਜ਼ਾਮ ਲੱਗੇ ਹਨ।ਪੁਲਿਸ(POLICE) ਨੇ ਇਸ ਮਾਮਲੇ ਚ ਕਾਰਵਾਈ ਕਰਦੇ ਹੋਏ ਸ਼ਖ਼ਸ ਤੇ ਉਸਦੀ ਮਾਂ ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸਦੀ ਭੈਣ ਜਸਵੀਰ ਕੌਰ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ। ਉਸਦਾ ਜੀਜਾ ਅਕਸਰ ਉਸ ਦੀ ਭੈਣ ਨਾਲ ਮਾਰ ਕੁਟਾਈ ਕਰਦਾ ਰਹਿੰਦਾ ਸੀ ਅਤੇ ਇਸ ਨੂੰ ਲੈ ਕੇ ਕਈ ਵਾਰ ਪੰਚਾਇਤਾਂ ਵੀ ਹੋ ਚੁੱਕੀਆਂ ਹਨ। 31 ਮਈ ਨੂੰ ਉਸਨੂੰ ਉਸਦੀ ਭੈਣ ਨੇ ਦੋ ਵਾਰ ਫੋਨ ਕਰਕੇ ਦੱਸਿਆ ਕਿ ਉਸਦਾ ਪਤੀ ਉਸਦੀ ਕੁੱਟਮਾਰ ਕਰ ਰਿਹਾ ਹੈ ਜਦੋਂ ਉਹ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਉਹ ਮੰਜੇ ’ਤੇ ਨਰਵਸ ਹੋਣ ਕਰਕੇ ਪਈ ਸੀ। ਉਸਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਮੁੱਢਲੀ ਡਾਕਟਰੀ ਮਦਦ ਦੇਣ ਉਪਰੰਤ ਉਹ ਥਾਣੇ ਜਾਣਕਾਰੀ ਦੇਣ ਚਲਾ ਗਿਆ ਅਤੇ ਉਸਦੀ ਭੈਣ ਨੂੰ ਉਸਦੀ ਮਾਸੀ ਦੀ ਨੂੰਹ ਮਲਕੀਤ ਕੌਰ ਆਪਣੀ ਸਕੂਟਰੀ ’ਤੇ ਬੈਠਾ ਆਪਣੇ ਪਿੰਡ ਪ੍ਰੇਮਪੁਰ ਲੈ ਗਈ।ਇਸ ਦੌਰਾਨ ਰਸਤੇ ਵਿਚ ਵੀ ਜਸਵੀਰ ਪੇਟ ਵਿਚ ਦਰਦ ਬਾਰੇ ਕਹਿੰਦੀ ਰਹੀ ਜਦੋਂ ਉਹ ਪ੍ਰੇਮਪੁਰ ਘਰ ਸਾਹਮਣੇ ਪਹੁੰਚਿਆ ਹੀ ਸੀ ਕਿ ਉਸਦੀ ਭੈਣ ਬੇਹੋਸ਼ ਹੋ ਕੇ ਡਿੱਗ ਗਈ ਅਤੇ ਉਸਦੀ ਮੌਤ ਹੋ ਗਈ।