ਪੰਜਾਬ

punjab

ETV Bharat / state

Hoshiarpur ਵਿਖੇ ਹੋਈ ਖੂਨੀ ਝੜਪ ਦਾ ਮਾਮਲਾ: ਜਸਪ੍ਰੀਤ ਚੰਨਾ ਦਾ ਸਾਥੀ ਅਸਲੇ ਸਣੇ ਗ੍ਰਿਫ਼ਤਾਰ - ਮੁਹੱਲਾ ਭਗਤ ਨਗਰ

ਹੁਸ਼ਿਆਰਪੁਰ ਵਿਖੇ ਬੀਤੀ 12 ਮਈ ਨੂੰ ਹੋਈ ਖੂਨੀ ਝੜਪ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਵਿੱਚ ਪੁਲਿਸ ਨੇ 9 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਮੁੱਖ ਦੋਸ਼ੀ ਜਸਪ੍ਰੀਤ ਚੰਨਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਚੰਨਾ ਦੇ ਸਾਥੀ ਨੂੰ ਵੀ ਅਸਲੇ ਸਮੇਤ ਮਜੀਠਾ ਤੋਂ ਗ੍ਰਿਫਤਾਰ ਕਰ ਲਿਆ ਹੈ।

Case of bloody clash at Hoshiarpur; Jaspreet Channa's accomplice arrested with real arms
ਜਸਪ੍ਰੀਤ ਚੰਨਾ ਦਾ ਸਾਥੀ ਅਸਲੇ ਸਣੇ ਗ੍ਰਿਫ਼ਤਾਰ

By

Published : Jun 25, 2023, 5:34 PM IST

ਜਸਪ੍ਰੀਤ ਚੰਨਾ ਦਾ ਸਾਥੀ ਅਸਲੇ ਸਣੇ ਗ੍ਰਿਫ਼ਤਾਰ

ਹੁਸ਼ਿਆਰਪੁਰ :ਬੀਤੀ 12 ਮਈ ਨੂੰ ਹੁਸ਼ਿਆਰਪੁਰ ਦੇ ਪਿੱਪਲਾਂਵਾਲਾ ਵਿੱਚ ਹੋਈ ਖੂਨੀ ਝੜਪ ਮਾਮਲੇ ਵਿੱਚ ਸਾਜਨ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਸੀ, ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ਦਾ ਰਹਿਣ ਵਾਲਾ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਸਾਜਨ ਦੇ ਭਰਾ ਦੇ ਬਿਆਨਾਂ ਉਤੇ 9 ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਸੀ ਤੇ ਮਾਮਲੇ ਦੇ ਮੁਖ ਦੋਸ਼ੀ ਜਸਪ੍ਰੀਤ ਚੰਨਾ ਨੂੰ ਵੀ ਪੁਲਿਸ ਵਲੋਂ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਵਲੋਂ ਜਸਪ੍ਰੀਨ ਚੰਨਾ ਦਾ ਦੂਜਾ ਸਾਥੀ, ਜੋ ਕਿ ਚੰਨਾ ਦਾ 32 ਬੋਰ ਦਾ ਨਾਜਾਇਜ਼ ਪਿਸਤੌਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ, ਨੂੰ ਵੀ ਅਸਲੇ ਸਮੇਤ ਕਾਬੂ ਕਰ ਲਿਆ ਹੈ।

ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮਜੀਠਾ ਤੋਂ ਕੀਤਾ ਗ੍ਰਿਫਤਾਰ :ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿੱਚ ਹੁਣ ਜਸਪ੍ਰੀਤ ਚੰਨਾ ਦਾ ਸਾਥੀ ਜਸਵਿੰਦਰ ਸਿੰਘ ਉਰਫ ਦੀਪੂ ਡੋਨ ਵਾਸੀ ਗੜ੍ਹਦੀਵਾਲਾ ਨੂੰ ਪੁਲਿਸ ਵਲੋਂ ਮਜੀਠਾ ਤੋਂ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰੀ ਦੌਰਾਨ ਉਸ ਕੋਲੋਂ ਜਸਪ੍ਰੀਤ ਚੰਨਾ ਦਾ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਹੈ।

ਝੜਪ ਦੌਰਾਨ ਜਸਪ੍ਰੀਤ ਚੰਨਾ ਵੀ ਹੋਇਆ ਸੀ ਜ਼ਖ਼ਮੀ :ਉਨ੍ਹਾਂ ਦੱਸਿਆ ਕਿ ਜਦੋਂ ਇਹ ਵਾਰਦਾਤ ਹੋਈ ਸੀ ਤਾਂ ਇਸ ਵਿੱਚ ਜਸਪ੍ਰੀਤ ਚੰਨਾ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋਇਆ ਸੀ ਤੇ ਜਦੋਂ ਚੰਨਾ ਜ਼ਖਮੀ ਹਾਲਤ ਵਿੱਚ ਡਿੱਗਿਆ ਪਿਆ ਸੀ ਤਾਂ ਇਸ ਦੌਰਾਨ ਦੀਪੂ ਡੋਨ ਉਸਦਾ ਪਿਸਤੌਲ ਲੈ ਕੇ ਫਰਾਰ ਹੋ ਗਿਆ ਸੀ, ਜੋ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਾਜਨ ਕਤਲ ਕੇਸ ਵਿੱਚ 9 ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਮਾਮਲੇ ਦੇ ਮੁਖ ਦੋਸ਼ੀ ਜਸਪ੍ਰੀਨ ਚੰਨਾ ਨੂੰ ਪੁਲਿਸ ਪਹਿਲਾਂ ਹੀ ਜੇਲ੍ਹ ਭੇਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦੀਪੂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ।

ABOUT THE AUTHOR

...view details