ਹੁਸ਼ਿਆਰਪੁਰ :ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਕਾਰ ਲੁੱਟਣ ਦਾ ਵਾਰਦਾਤ ਸਾਹਮਣੇ ਆਈ ਹੈ। ਦੋ ਲੁਟੇਰੇ ਪਿਸਤੌਲ ਦੇ ਜ਼ੋਰ ਉਤੇ ਡਰਾਈਵਰ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰ ਵਿੱਚ ਕੈਦ ਹੋ ਗਈ ਹੈ। ਜਦੋਂ ਇਸ ਸਬੰਧੀ ਟਾਂਡਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਕਾਰ ਤਾਂ ਬਰਾਮਦ ਕਰ ਲਈ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਕਾਰ ਮਾਲਕ ਨੂੰ ਬੰਦੀ ਬਣਾ ਕੇ ਨਾਲ ਹੀ ਲੈ ਗਏ ਸੀ ਲੁਟੇਰੇ :ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿੱਚ ਬੀਤੀ ਰਾਤ ਦੋ ਅਣਪਛਾਤੇ ਲੁਟੇਰਿਆਂ ਨੇ ਟਾਂਡਾ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਉਤੇ ਪੈਂਦੇ ਪਿੰਡ ਬੈਂਸ ਅਵਾਨ ਨੇੜੇ ਪਿਸਤੌਲ ਵਿਖਾ ਇਕ ਵਿਅਕਤੀ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਸੰਜੂ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ਵਿਚ ਬੈਠਾ ਸੀ ਤੇ ਅਚਾਨਕ ਦੇ ਵਿਅਕਤੀ ਆਏ ਤੇ ਉਸ ਨੂੰ ਪਿਸਤੌਲ ਵਿਖਾ ਕੇ ਉਸ ਦੀ ਗੱਡੀ ਵਿਚ ਬੈਠ ਗਏ। ਉਪਰੰਤ ਉਨ੍ਹਾਂ ਉਸ ਨੂੰ ਬੰਦੀ ਬਣਾ ਲਿਆ ਤੇ ਆਪਣੇ ਨਾਲ ਹੀ ਕਾਰ ਵਿਚ ਬਿਠਾ ਕੇ ਲੈ ਗਏ। ਕੁਝ ਦੂਰੀ ਉਤੇ ਜਾ ਕੇ ਲੁਟੇਰੇ ਉਸ ਨੂੰ ਬਾਹਰ ਕੱਢ ਕੇ ਕਾਰ ਲੈ ਕੇ ਫਰਾਰ ਹੋ ਗਏ।