ਪੰਜਾਬ

punjab

ETV Bharat / state

ਪੰਜਾਬ ਸਰਕਾਰ ਨੇ ਗੜ੍ਹਸ਼ੰਕਰ ਦੇ ਵਿਕਾਸ ਲਈ 25 ਕਰੋੜ ਦੀ ਰਾਸ਼ੀ ਕੀਤੀ ਜਾਰੀ: ਲਵ ਕੁਮਾਰ ਗੋਲਡੀ - Capt. Government on devlopment

ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ ਲਵ ਕੁਮਾਰ ਗੋਲਡੀ ਨੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਿ ਹਾ ਕਿ ਕੈਪਟਨ ਸਰਕਾਰ ਨੇ ਗੜ੍ਹਸ਼ੰਕਰ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।

Love Kumar Goldy news
ਫ਼ੋਟੋ

By

Published : Feb 13, 2020, 10:08 PM IST

ਗੜ੍ਹਸ਼ੰਕਰ: ਪੰਜਾਬ ਸਰਕਾਰ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸਦੇ ਵਿੱਚ 19 ਕਰੋੜ ਵੱਖ ਵੱਖ ਪਿੰਡਾਂ ਦੀ ਡਿਵੈਲਪਮੈਂਟ ਅਤੇ 6 ਕਰੋੜ ਸ਼ਹਿਰ ਲਈ ਵਰਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ ਲਵ ਕੁਮਾਰ ਗੋਲਡੀ ਨੇ ਦਿੱਤੀ।

ਇਸ ਮੌਕੇ ਲਵ ਕੁਮਾਰ ਗੋਲਡੀ ਨੇ ਦੱਸਿਆ ਕਿ 25 ਕਰੋੜ ਰੁਪਏ ਦੀ ਰਾਸ਼ੀ ਨੂੰ ਨੇਪਰੇ ਚਾੜਨ ਲਈ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰਾਂ ਅਤੇ ਸ਼ਹਿਰ ਦੇ ਵੱਖ ਵੱਖ ਸੂਝਵਾਨ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਰਾਸ਼ੀ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ।

ਵੇਖੋ ਵੀਡੀਓ

ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਸਥਾਨਕ ਵਾਸੀਆਂ ਨੂੰ ਵੀ ਕਿਹਾ ਹੈ ਕਿਸ ਤਰੀਕੇ ਦਾ ਵਿਕਾਸ ਉਹ ਚਾਹੁੰਦੇ ਹਨ, ਉਹ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਾਉਣ।

ABOUT THE AUTHOR

...view details