ਹੁਸ਼ਿਆਪੁਰ:ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ (Cabinet Minister Inderbir Singh Nijhar ) ਨੂੰ ਹੁਸ਼ਿਆਰਪੁਰ ਪਹੁੰਚਣ 'ਤੇ ਗਾਰਡ ਆਫ ਆਨਰ ਦਿੱਤਾ ਗਿਆ। ਪੀ ਡਬਲਯੂ ਡੀ ਗੈਸਟ ਹਾਊਸ ਪਹੁੰਚੇ ਕੈਬਨਿਟ ਮੰਤਰੀ ਨਿੱਝਰ (Cabinet Minister Inderbir Singh Nijhar ) ਨੇ ਮੀਡੀਆ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਬੀਜੇਪੀ ਨੇ ਅਲੱਗ ਅਲੱਗ ਸਟੇਟ ਚੋਂ 350 ਐਮਐਲਏ ਆਪਣੇ ਵੱਲ ਖਿੱਚ ਲਏ ਹਨ। ਆਪ ਸਰਕਾਰ ਦੇ ਸਾਡੇ ਵਿਧਾਇਕਾਂ ਨੂੰ ਵੀ ਖਿੱਚਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਡੇ ਕਾਲ ਪਰੂਫ ਹਨ। ਜੋ ਕਿ ਅਸੀਂ ਜਲਦ ਹੀ ਲੋਕਾਂ ਸਾਹਮਣੇ ਲੈ ਕੇ ਆਵਾਂਗੇ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਾਅਦੇ ਪੂਰੇ ਕਰ ਰਹੀ ਹੈ ਉਨ੍ਹਾਂ ਸੁਖਵੀਰ ਬਾਦਲ ਦੇ ਵਿਧਾਇਕਾਂ ਦੇ ਵਿਕਣ ਵਾਲੇ ਬਿਆਨ 'ਤੇ ਕਿਹਾ ਕਿ ਬੋਲੇ ਅਕਾਲੀ ਦਲ ਨੇ ਕੌਮ ਵੇਚ ਦਿੱਤੀ ਪੰਥ ਵੇਚ ਦਿੱਤਾ ਇਨ੍ਹਾਂ ਨੇ ਸਟੇਟ ਵੇਚ ਇਨ੍ਹਾਂ ਨੇ ਪਾਣੀ ਵੇਚ ਦਿੱਤਾ ਜਿਹੜਾ ਪਾਣੀ ਰਾਜਸਥਾਨ ਨੂੰ ਅੱਜ ਜਾ ਰਿਹਾ ਬਿਆਸ ਦਰਿਆ ਵਿੱਚ ਜਿਨਾ ਪਾਣੀ ਵਗਦਾ ਉਨ੍ਹਾਂ ਪਾਣੀ ਰਾਜਸਥਾਨ ਨੂੰ ਜਾ ਰਿਹਾ ਹੈ। ਇਹ ਪਾਣੀ ਆਮ ਆਦਮੀ ਪਾਰਟੀ ਨੇ ਨਹੀਂ ਵੇਚਿਆ ਇਹ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਵੇਚਿਆ ਹੈ। ਜੋ ਕੰਮ ਆਪ ਕੀਤੇ ਇਨ੍ਹਾਂ ਨੇ ਉਹ ਸਾਡੇ ਉੱਤੇ ਪਾ ਰਹੇ ਹਨ।