ਪੰਜਾਬ

punjab

ETV Bharat / state

ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਹੁਸ਼ਿਆਰਪੁਰ ਤੋਂ ਪਿੰਕ ਸਿਟੀ ਜੈਪੁਰ ਲਈ ਬੱਸ ਸੇਵਾ ਸ਼ੁਰੂ - ਪਿੰਕ ਸਿਟੀ ਜੈਪੁਰ ਲਈ ਬੱਸ ਸੇਵਾ ਸ਼ੁਰੂ

ਹੁਸ਼ਿਆਰਪੁਰ ਤੋਂ ਪਿੰਕ ਸਿਟੀ ਜੈਪੁਰ ਲਈ ਹੁਣ ਲੋਕ ਸਿੱਧੇ ਸਫ਼ਰ ਕਰ ਸਕਣਗੇ। ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ ਦੀ ਇੱਕ ਬੱਸ ਜੈਪੁਰ ਲਈ ਸ਼ੁਰੂ ਕੀਤੀ ਗਈ ਹੈ।

Bus service starts from Hoshiarpur to Pink City Jaipur
ਫ਼ੋਟੋ

By

Published : Jan 18, 2020, 6:51 PM IST

ਹੁਸ਼ਿਆਰਪੁਰ: ਨਵੇਂ ਸਾਲ ਮੌਕੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਹੁਸ਼ਿਆਰਪੁਰ ਤੋਂ ਹੁਣ ਪਿੰਕ ਸਿਟੀ ਜੈਪੁਰ ਜਾਣਾ ਆਸਾਨ ਹੋ ਗਿਆ ਹੈ।

ਵੀਡੀਓ

ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ ਦੀ ਇੱਕ ਬੱਸ ਹੁਸ਼ਿਆਰਪੁਰ ਤੋਂ ਜੈਪੁਰ ਲਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬੱਸ ਨੂੰ ਹਰੀ ਝੰਡੀ ਵਿਖਾਈ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਲੋਕ ਲੰਬੇ ਸਮੇਂ ਤੋਂ ਪਿੰਕ ਸਿਟੀ ਲਈ ਬੱਸ ਦੀ ਮੰਗ ਕਰ ਰਹੇ ਸਨ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਦਿੱਲੀ ਲਈ ਵੀ ਬੱਸ ਸੇਵਾ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਹੁਸ਼ਿਆਰਪੁਰ ਸ਼ਹਿਰ ਦੇ ਲਈ ਹੋਰ ਵੀ ਬਹੁਤ ਵੱਡੀਆਂ ਯੋਜਨਾਵਾਂ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਹ ਸਾਰੇ ਜਲਦ ਹੀ ਪੂਰੇ ਕਰ ਦਿੱਤੇ ਜਾਣਗੇ।

ABOUT THE AUTHOR

...view details