ਪੰਜਾਬ

punjab

ETV Bharat / state

ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਨੇ ਮੁਕੇਰੀਆਂ ਵਿੱਚ ਕੀਤੀ ਰੈਲੀ - punjab by election latest news

ਮੁਕੇਰੀਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਸੂਬਾ ਇੰਚਾਰਜ ਪ੍ਰਭਾਤ ਝਾਅ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਹਾਜ਼ਰ ਸਨ।

ਮੁਕੇਰੀਆ ਜਿਮਨੀ ਚੋਣ

By

Published : Oct 10, 2019, 9:40 PM IST

ਹੁਸ਼ਿਆਰਪੁਰ: ਮੁਕੇਰੀਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਸੂਬਾ ਇੰਚਾਰਜ ਪ੍ਰਭਾਤ ਝਾਅ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਪੰਜਾਬ ਭਾਜਪਾ ਪ੍ਰਧਾਨ ਸਵੈਤ ਮਲਿਕ ਹਾਜ਼ਰ ਸਨ।

ਮੁਕੇਰੀਆ ਜਿਮਨੀ ਚੋਣ

ਇਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕੀ ਸਰਕਰ ਨੇ ਸੱਤਾ ਵਿਚ ਆ ਕੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਮੇਂ ਰਾਜ ਵਿਚ ਲੋਨ ਓਡਰ ਦੀ ਵੱਡੀ ਸਮੱਸਿਆ ਹੈ ਕਿ ਪੰਜਾਬ ਵਿਚ ਹਥਿਆਰਾਂ ਅਤੇ ਅੱਤਵਾਦੀ ਸੰਗਠਨਾਂ ਦੀ ਵੱਡੀ ਮਾਤਰਾ ਹੈ। ਉਨ੍ਹਾਂ ਨੂੰ ਫੜਿਆ ਨਹੀ ਜਾ ਰਿਹਾ ਹੈ ਜੋ ਸਿੱਧੇ ਤੌਰ 'ਤੇ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ।

ਪੰਜਾਬ ਇੰਚਾਰਜ ਪ੍ਰਭਾਤ ਝਾਅ ਨੇ ਮੁਕੇਰੀਆ ਤੋਂ ਭਾਜਪਾ ਦੀ ਜਿੱਤ ਦੀ ਪੁਸ਼ਟੀ ਕੀਤੀ। ਝਾਅ ਨੇ ਅਰੁਣੇਸ਼ ਸ਼ਾਕਰ ਦਾ ਰੈਲੀ ਵਿੱਚ ਨਾ ਪਹੁੰਚਣ ਬਾਰੇ ਕਿਹਾ ਕਿ ਉਹ ਕਿਸੇ ਕੰਮ ਲਈ ਦਿੱਲੀ ਗਏ ਹੋਏ ਹਨ, ਇਸ ਲਈ ਉਹ ਨਹੀਂ ਪਹੁੰਚੇ।

ਇਹ ਵੀ ਪੜੋ: ਨਿਰਮਲਾ ਸੀਤਾਰਮਨ ਨੇ PMC ਬੈਂਕ ਦੇ ਨਾਰਾਜ਼ ਗਾਹਕਾਂ ਨਾਲ ਕੀਤੀ ਮੁਲਾਕਾਤ

ਸੂਬਾ ਭਾਜਪਾ ਪ੍ਰਧਾਨ ਸਵੈਤ ਮਲਿਕ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਪਰ ਹੁਣ ਲੋਕ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।

ABOUT THE AUTHOR

...view details