ਪੰਜਾਬ

punjab

ETV Bharat / state

BJP ਨੇ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ 'ਤੇ ਚੁੱਕੇ ਸਵਾਲ - ਬਾਇਓਮੈਟ੍ਰਿਕ ਮਸ਼ੀਨ ਨਾਲ ਸ਼ੁਰੂ

ਐੱਫ.ਸੀ.ਅਈ ਦੇ ਮੈਨੇਜਰ ਦਾ ਕਹਿਣਾ ਕਿ ਜੋ ਕੇਂਦਰ ਵਲੋਂ ਰਾਸ਼ਨ ਭੇਜਿਆ ਗਿਆ ਸੀ, ਉਸ ਨੂੰ ਪੰਜਾਬ ਦੇ ਫੂਡ ਸਪਲਾਈ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਤੋਂ ਅੱਗੇ ਰਾਸ਼ਨ ਵੰਡਣ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੈ।

ਭਾਜਪਾ ਆਗੂ ਨੇ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ 'ਤੇ ਚੁੱਕੇ ਸਵਾਲ
ਭਾਜਪਾ ਆਗੂ ਨੇ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ 'ਤੇ ਚੁੱਕੇ ਸਵਾਲ

By

Published : May 24, 2021, 4:09 PM IST

ਗੜ੍ਹਸ਼ੰਕਰ: ਕੋਟਫਤੂਹੀ ਦੇ ਭਾਜਪਾ ਮੰਡਲ ਦੇ ਪ੍ਰਧਾਨ ਤਰੁਣ ਅਰੋੜਾ ਵਲੋਂ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਦੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਕਿ ਕੇਂਦਰ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜੋ ਰਾਸ਼ਨ ਭੇਜਿਆ ਗਿਆ ਸੀ, ਉਸ ਨੂੰ ਸੂਬੇ ਦੀ ਸਰਕਾਰ ਲੋੜਵੰਦਾਂ 'ਚ ਵੰਡ ਕਰਨ ਲਈ ਦੇਰੀ ਕਰ ਰਹੀ ਹੈ।

ਭਾਜਪਾ ਆਗੂ ਨੇ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ 'ਤੇ ਚੁੱਕੇ ਸਵਾਲ

ਇਸ ਸਬੰਧੀ ਭਾਜਪਾ ਆਗੂ ਦਾ ਕਹਿਣਾ ਕਿ ਕੇਂਦਰ ਸਰਕਾਰ ਵਲੋਂ ਸਮੇਂ ਸਿਰ ਲੋੜਵੰਦਾਂ ਲਈ ਰਾਸ਼ਨ ਭੇਜਿਆ ਗਿਆ ਸੀ, ਜਿਸ ਨੂੰ ਸੂਬਾ ਸਰਕਾਰ ਦੇ ਫੂਡ ਸਪਲਾਈ ਵਿਭਾਗ ਵਲੋਂ ਵੰਡਿਆ ਹੀ ਨਹੀਂ ਗਿਆ। ਉਨ੍ਹਾਂ ਦਾ ਕਹਿਣਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ।

ਇਸ ਸਬੰਧੀ ਐੱਫ.ਸੀ.ਅਈ ਦੇ ਮੈਨੇਜਰ ਦਾ ਕਹਿਣਾ ਕਿ ਜੋ ਕੇਂਦਰ ਵਲੋਂ ਰਾਸ਼ਨ ਭੇਜਿਆ ਗਿਆ ਸੀ, ਉਸ ਨੂੰ ਪੰਜਾਬ ਦੇ ਫੂਡ ਸਪਲਾਈ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਤੋਂ ਅੱਗੇ ਰਾਸ਼ਨ ਵੰਡ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੈ।

ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਦਾ ਕਹਿਣਾ ਕਿ ਕਣਕ ਦੀ ਲਿਫਟਿੰਗ ਦਾ ਕੰਮ ਚੱਲਣ ਕਰਕੇ ਰਾਸ਼ਨ ਦੀ ਵੰਡ ਕਰਨ 'ਚ ਦੇਰੀ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਰਾਸ਼ਨ ਵੰਡਣ ਦੀ ਪ੍ਰਕਿਰਿਆ ਬਾਇਓਮੈਟ੍ਰਿਕ ਮਸ਼ੀਨ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ 30 ਜੂਨ ਤੋਂ ਪਹਿਲਾਂ ਸਾਰੇ ਲਾਭਪਾਤਰੀਆਂ ਨੂੰ ਰਾਸ਼ਨ ਵੰਡ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਸਿੱਧੂ ਕਿਸਾਨਾਂ ਦੇ ਪੱਖ 'ਚ ਲਾਉਣਗੇ ਕਾਲਾ ਝੰਡਾ

ABOUT THE AUTHOR

...view details