ਹੁਸ਼ਿਆਰਪੁਰ :ਗੜ੍ਹਸ਼ੰਕਰ ਦੇ ਪਿੰਡ ਕੁਨੈਲ ਵਿੱਖੇ ਨਜਾਇਜ਼ ਤੌਰ 'ਤੇ ਚੱਲ ਰਹੇ ਕਰੈਸ਼ਰ 'ਤੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਅਚਾਨਕ ਛਾਪੇਮਾਰੀ ਕੀਤੀ। ਨਜਾਇਜ਼ ਮਾਈਨਿੰਗ ਨੂੰ ਦਿਖਾਉਂਦੇ ਹੋਏ ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਮਾਫੀਆ 'ਤੇ ਸ਼ਿਕੰਜਾ ਕੱਸਨ ਦੀਆਂ ਵੱਡੀਆਂ ਦਲੀਲਾਂ ਦਿੱਤੀਆਂ ਸਨ, ਪਰ ਹੁਣ ਸਰਕਾਰ ਆਉਂਣ ਨਾਲ ਗੜ੍ਹਸ਼ੰਕਰ ਇਲਾਕੇ ਵਿੱਚ ਮਾਈਨਿੰਗ ਮਾਫੀਆਂ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਹੈ।
ਸਰਕਾਰ ਦੀ ਮਿਲੀਭੁਗਤ ਨਾਲ ਹੋ ਰਹੀ ਮਾਈਨਿੰਗ : ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਹਿਲਾਂ ਤਾਂ ਕੀਤੇ ਕੀਤੇ ਮਾਈਨਿੰਗ ਹੁੰਦੀ ਸੀ, ਉਹ ਹੁਣ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਸ਼ਰੇਆਮ ਮਾਈਨਿੰਗ ਹੁੰਦੀ ਹੈ। ਉਹਨਾਂ ਕਿਹਾ ਪਿੰਡ ਕੁਨੈਲ ਵਿੱਖੇ ਚੱਲ ਰਹੇ ਕਰੈਸ਼ਰ ਦੇ ਮਾਲਿਕਾਂ ਕੋਲ ਪੰਜਾਬ ਸਰਕਾਰ ਦੀ ਮਨਜੂਰੀ ਨਹੀਂ ਹੈ ਜਿਸਤੇ ਸਾਫ ਜ਼ਾਹਰ ਹੋ ਰਿਹਾ ਕਿ ਇਹ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦਾਅਵਾ ਕਿ ਕਰੈਸ਼ਰ ਚਾਲਕ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਹੀਂ ਕੀਤੀ ਜਾ ਰਹੀ ਅਤੇ ਇਸਦੇ ਲਈ ਉਨ੍ਹਾਂ ਨੂੰ ਹਿਮਾਚਲ ਜਾਂ ਹੋਰ ਥਾਵਾਂ ਤੋਂ ਮਟੀਰੀਅਲ ਦੀ ਵਰਤੋਂ ਕਰਨਗੇ। ਗੜ੍ਹਸ਼ੰਕਰ ਦੇ ਪਿੰਡ ਕੁਨੈਲ ਦੀਆਂ ਤਸਵੀਰਾਂ ਸਾਹਮਣੇ ਹੀ ਹੈ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ਼ਾਇਦ ਸਰਕਾਰ ਮੁਤਾਬਿਕ ਪਿੰਡ ਕੁਨੈਲ ਤੇ ਮਾਈਨਿੰਗ ਵਾਲਾ ਸਥਾਨ ਹਿਮਾਚਲ ਵਿੱਚ ਆ ਚੁੱਕਿਆ ਹੈ।