ਪੰਜਾਬ

punjab

ETV Bharat / state

Operation Amritpal : ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਵੱਡਾ ਖੁਲਾਸਾ, ਇੰਗਲੈਂਡ ਤੋਂ ਲੱਗੀ ਸੀ ਅੰਮ੍ਰਿਤਪਾਲ ਨੂੰ ਪੁਲਿਸ ਘੇਰੇ ਵਿਚੋਂ ਕਢਾਉਣ ਦੀ ਡਿਊਟੀ !

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਭੱਜਣ ਵਿੱਚ ਮਦਦ ਕਰਨ ਵਾਲਾ ਰਾਜਦੀਪ ਸਿੰਘ ਸੀ।

Big revelation in the case of Amritpal Singh, Rajdeep Singh helped in the escape
ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਵੱਡਾ ਖੁਲਾਸਾ, ਇੰਗਲੈਂਡ ਤੋਂ ਲੱਗੀ ਸੀ ਅੰਮ੍ਰਿਤਪਾਲ ਨੂੰ ਪੁਲਿਸ ਘੇਰੇ ਵਿਚੋਂ ਕਢਾਉਣ ਦੀ ਡਿਊਟੀ !

By

Published : Apr 15, 2023, 10:32 PM IST

ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਵੱਡਾ ਖੁਲਾਸਾ, ਇੰਗਲੈਂਡ ਤੋਂ ਲੱਗੀ ਸੀ ਅੰਮ੍ਰਿਤਪਾਲ ਨੂੰ ਪੁਲਿਸ ਘੇਰੇ ਵਿਚੋਂ ਕਢਾਉਣ ਦੀ ਡਿਊਟੀ !

ਹੁਸ਼ਿਆਰਪੁਰ :ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਅਹਿਮ ਖੁਲਾਸਾ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਪਤਾ ਲੱਗਾ ਹੈ ਕਿ ਪਿੰਡ ਮਰਨਾਈਆ ਤੋਂ ਅੰਮ੍ਰਿਤਪਾਲ ਨੂੰ ਪੁਲਿਸ ਘੇਰੇ ਵਿੱਚੋ ਕੱਢਣ ਵਾਲੇ ਕੋਈ ਹੋਰ ਨਹੀਂ ਬਲਕਿ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਐਡਵੋਕੇਟ ਰਾਜਦੀਪ ਅਤੇ ਉਸ ਦਾ ਸਾਥੀ ਸਰਬਜੀਤ ਸਿੰਘ ਸਨ, ਜਿਨ੍ਹਾਂ ਦਾ ਅਦਾਲਤ ਵੱਲੋਂ 4 ਦਿਨ ਦਾ ਪੁੁਲਿਸ ਰਿਮਾਂਡ ਦਿੱਤਾ ਗਿਆ ਹੈ, ਉੱਥੇ ਹੀ ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਰਨੈਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਹੁਸ਼ਿਆਰਪੁਰ ਨਾਮ ਦੇ ਇੱਕ ਹੋਰ ਸਖਸ਼ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

ਅੰਮ੍ਰਿਤਪਾਲ ਨੂੰ ਪੁਲਿਸ ਦੇ ਘੇਰੇ ਵਿਚੋਂ ਕਢਾਉਣ ਲਈ ਇੰਗਲੈਂਡ ਤੋਂ ਆਇਆ ਸੀ ਫੋਨ :ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਜਦੋਂ ਮਰਨਾਈਆ ਤੋਂ ਨਿਕਲ ਕੇ ਰਾਜਪੁਰ ਭਾਈਆਂ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਦੋ ਭਰਾਵਾਂ ਦੇ ਘਰ ਵਿਖੇ ਰਹਿ ਕੇ ਅੰਮ੍ਰਿਤਪਾਲ ਨੇ ਕਿਸੇ ਵਿਅਕਤੀ ਦੀ ਡਿਊਟੀ ਲਗਾਈ ਤਾਂ ਉਸ ਵਿਅਕਤੀ ਨੇ ਇੰਗਲੈਂਡ ਵਿੱਚ ਗ੍ਰਿਫਤਾਰ ਕੀਤੇ ਗਏ ਵਕੀਲ ਰਾਜਦੀਪ ਦੇ ਭਰਾ ਹਰਜਾਪ ਸਿੰਘ ਨਾਲ ਸੰਪਰਕ ਕੀਤਾ ਅਤੇ ਹਰਜਾਪ ਸਿੰਘ ਨੇ ਅੰਮ੍ਰਿਤਪਾਲ ਨੂੰ ਉੱਥੋ ਕੱਢਣ ਦੀ ਜ਼ਿੰਮੇਵਾਰੀ ਆਪਣੇ ਭਰਾ ਵਕੀਲ ਰਾਜਦੀਪ ਨੂੰ ਸੌਂਪੀ, ਹਾਲਾਂਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਜਦੀਪ ਨੇ ਇਸ ਗੱਲ ਲਈ ਆਪਣੇ ਭਰਾ ਕੋਲ ਅਸਮਰੱਥਾ ਵੀ ਪ੍ਰਗਟਾਈ ਪਰ ਉਸ ਨੇ (ਹਰਜਾਪ) ਨੇ ਇਹ ਧਮਕੀ ਦਿੱਤੀ ਕਿ ਉਹ ਖੁਦ ਇੰਗਲੈਂਡ ਤੋਂ ਆ ਕੇ ਅੰਮ੍ਰਿਤਪਾਲ ਨੂੰ ਉੱਥੋ ਕੱਢ ਕੇ ਨਾਲ ਲੈ ਕੇ ਜਾਵੇਗਾ।

ਹਿਮਾਚਲ ਵਿੱਚ ਵੀ ਘੁੰਮਦਾ ਰਿਹਾ ਅੰਮ੍ਰਿਤਪਾਲ :ਇਸ ਪਿੱਛੋਂ ਰਾਜਦੀਪ ਨੇ ਆਪਣੇ ਦੋਸਤ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਸਰਬਜੀਤ ਇੰਡੈਵਰ ਗੱਡੀ ਲੈ ਕੇ ਆਇਆ ਅਤੇ ਇਹ ਲੋਕ ਪੂਰਾ ਦਿਨ ਰਾਜਪੁਰ ਭਾਈਆ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਜਦੋਂ ਹਨ੍ਹੇਰਾ ਹੋਇਆ ਤਾਂ ਇਹ ਉੱਥੋਂ ਅੰਮ੍ਰਿਤਪਾਲ ਸਿੰਘ ਨੂੰ ਕੱਢ ਕੇ ਲੈ ਗਏ। ਪਤਾ ਲੱਗਾ ਹੈ ਕਿ ਰਾਜਪੁਰ ਭਾਈਆ ਤੋਂ ਇਹ ਲੋਕ ਅੰਮ੍ਰਿਤਪਾਲ ਨੂੰ ਨਾਲ ਲੈ ਕੇ ਹਿਮਾਚਲ ਵਿੱਚ ਕੁਝ ਦਿਨ ਘੁੰਮਦੇ ਰਹੇ

ਹਿਮਾਚਲ ਤੋਂ ਨਿਕਲ ਕੇ ਟੈਕਸੀ ਦਾ ਕੀਤਾ ਇੰਤਜ਼ਾਮ :ਹਿਮਾਚਲ ਤੋਂ ਨਿਕਲਣ ਮਗਰੋਂ ਹੁਸ਼ਿਆਰਪੁਰ ਤੋਂ ਹੀ ਇੱਕ ਟੈਕਸੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਉਸ ਟੈਕਸੀ ਚਾਲਕ ਨੂੰ 40 ਹਜ਼ਾਰ ਰੁਪਏ ਦਿੱਤੇ ਗਏ, ਜਦੋਂ ਕਿ 50 ਹਜ਼ਾਰ ਰੁਪਏ ਅੰਮ੍ਰਿਤਪਾਲ ਸਿੰਘ ਨੂੰ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰਤ ਤੌਰ ’ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਉਸ ਟੈਕਸੀ ਚਾਲਕ ਤੱਕ ਵੀ ਪਹੁੰਚ ਗਈ ਹੈ, ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਕਤ ਟੈਕਸੀ ਚਾਲਕ ਪੁਲਿਸ ਕੋਲ ਉਨ੍ਹਾਂ ਤਮਾਮ ਥਾਵਾਂ ਦੇ ਖੁਲਾਸੇ ਕਰੇਗੀ ਜਿੱਥੇ-ਜਿੱਥੇ ਉਹ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਘੁੰਮਦਾ ਰਿਹਾ ਹੈ।

ਹਿਮਾਚਲ ਪੁਲਿਸ ਕੋਲ ਨਹੀਂ ਕੋਈ ਜਾਣਕਾਰੀ :ਇਹ ਪਹਿਲੀ ਵਾਰ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਹਿਮਾਚਲ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ, ਇਸ ਤੋਂ ਪਹਿਲਾਂ 29 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਰਨਾਈਆਂ ਤੋਂ ਫਰਾਰ ਹੋਇਆ ਸੀ ਤਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਇਸ ਗੱਲ ਦੀ ਲਗਾਤਾਰ ਚਰਚਾ ਹੋਈ ਸੀ ਕਿ ਅੰਮ੍ਰਿਤਪਾਲ ਸਿੰਘ ਹਿਮਾਚਲ ਜਾ ਸਕਦਾ ਹੈ ਪਰ ਇਸ ਸਬੰਧੀ ਹਿਮਾਚਲ ਇੰਟੈਲੀਜੈਂਸ ਨਾਲ ਜੁੜੇ ਇੱਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਪੁਲਿਸ ਵੱਲੋਂ ਹਿਮਾਚਲ ਪੁਲਿਸ ਨਾਲ ਨਾ ਤਾਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਨਾ ਹੀ ਪੰਜਾਬ ਪੁਲਿਸ ਵੱਲੋਂ ਕੋਈ ਮਦਦ ਮੰਗੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਪੁਲਿਸ ਵੱਲੋਂ ਜਿਹੜਾ ਆਪ੍ਰੇਸ਼ਨ ਚਲਾਇਆ ਗਿਆ ਉਹ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਹੀ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਕੋਈ ਖਾਸ ਜਾਣਕਾਰੀ ਪੰਜਾਬ ਪੁਲਿਸ ਨੂੰ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ :Accident in Amritsar: ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਨਾਲ 4 ਸਾਲਾ ਬੱਚੇ ਦੀ ਮੌਤ

ਡੇਰਾ ਪ੍ਰਬੰਧਕ ਦੇ ਵੀ ਤਾਰ ਜੁੜੇ ਅੰਮ੍ਰਿਤਪਾਲ ਨਾਲ :ਇਹ ਵੀ ਪਤਾ ਲੱਗਾ ਹੈ ਕਿ ਓਂਕਾਰ ਨਾਥ, ਜੋ ਕਿ ਆਪਣੇ ਪਿੰਡ ਟੁੱਟ ਕਲਾਂ ਵਿੱਚ ਇੱਕ ਧਾਰਮਿਕ ਡੇਰੇ ਦਾ ਪ੍ਰਬੰਧਕ ਹੈ, ਉਸਦੇ ਤਾਰ ਵੀ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਹੋਏ ਹਨ। ਰਾਜਦੀਪ ਸਿੰਘ ਦੇ ਵਕੀਲ ਐਡਵੋਕੇਟ ਤਨਹੀਰ ਸਿੰਘ ਬਰਿਆਣਾ ਅਤੇ ਸਰਬਜੀਤ ਸਿੰਘ ਦੇ ਵਕੀਲ ਹਰਪ੍ਰੀਤ ਚੱਗਰ ਨੇ ਦੱਸਿਆ ਕਿ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਉੱਧਰ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਇਸ ਮਾਮਲੇ ਵਿੱਚ ਜਲਦ ਹੀ ਇੱਕ ਵੱਡਾ ਖੁਲਾਸਾ ਕੀਤਾ ਜਾਵੇਗਾ।

ABOUT THE AUTHOR

...view details