ਹੁਸ਼ਿਆਰਪੁਰ: ਜਿੱਥੇ ਸਾਡੇ ਦੇਸ਼ ਵਿਚ ਰੁਜ਼ਗਾਰ ਨਾ ਮਿਲਣ ਕਾਰਨ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਉਥੇ ਹੀ ਚੰਗੇ ਭਵਿੱਖ ਦੀ ਆਸ ਵਿਚ ਗਏ ਸਾਡੇ ਕਈ ਨੌਜਵਾਨਾਂ ਨਾਲ ਅਣਹੋਣੀ ਵੀ ਵਾਪਰ ਜਾਂਦੀ ਹੈ। ਹੁਣ ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ (ਬਿਲੜੋ) ਦਾ ਸਾਹਮਣੇ ਆਇਆ ਹੈ। ਇੱਥੋਂ ਦੇ 20 ਸਾਲਾਂ ਨੌਜਵਾਨ ਭਾਰਤ ਸਿੰਘ Bharat Singh died in Malaysia ਦੀ ਮਲੇਸ਼ੀਆ ਵਿੱਚ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ ਹੈ। Bharat Singh a youth of Garhshankar village Rampur
ਇਸ ਦੌਰਾਨ ਹੀ ਪਰਿਵਾਰ ਦਾ ਕਹਿਣਾ ਹੈ ਕਿ ਉਸੇ ਦਿਨ ਹੀ ਇਕ ਘੰਟਾ ਪਹਿਲਾਂ ਉਨ੍ਹਾਂ ਦੀ ਲੜਕੇ ਨਾਲ ਗੱਲ ਹੋਈ ਸੀ ਅਤੇ ਉਹ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਮੇਰਾ ਕੰਮ ਕਾਰ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਮੇਰਾ ਮਾਲਕ ਜਲਦ ਹੀ ਮੈਨੂੰ ਮਲੇਸ਼ੀਆ ਦੇ ਵਿੱਚ ਪੱਕਾ ਕਰਵਾ ਦੇਵੇਗਾ। ਪਰ ਸਵੇਰੇ ਦਿਨ ਚੜ੍ਹਦੇ ਇਹ ਬੁਰੀ ਖ਼ਬਰ ਮਿਲਦੀ ਹੈ ਕਿ ਤੁਹਾਡੇ ਬੇਟੇ ਨੇ ਆਤਮ-ਹੱਤਿਆ ਕਰ ਲਈ ਹੈ।