ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀਆਂ ਨਾਨਕੇ ਪਿੰਡ ਨੂੰ ਹਾਲੇ ਵੀ ਉਡੀਕਾਂ - ਮੋਰਾਂਵਾਲੀ
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਣ 'ਤੇ ਨਾਨਕੇ ਪਿੰਡ ਨੂੰ ਗਹਿਰਾ ਮਲਾਲ। ਸਰਕਾਰ ਤੋਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਹੀਦਾਂ ਦਾ ਦਰਜਾ ਦਿੱਤੇ ਜਾਣ ਦੀ ਕੀਤੀ ਮੰਗ।
ਹੁਸ਼ਿਆਰਪੁਰ: 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ। ਸਿਆਸੀ ਲੀਡਰ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਇਤਿਹਾਸ ਦੀਆਂ ਲੰਮੀਆਂ-ਚੌੜੀਆਂ ਗੱਲਾਂ ਕਰਨਗੇ ਪਰ ਹੁਣ ਤੱਕ ਹਰ ਕੋਈ ਭਗਤ ਸਿੰਘ ਨੂੰ ਸ਼ਹੀਦ ਦਾ ਦਰਜ ਦਿਵਾਉਣ 'ਚ ਨਾਕਾਮ ਰਿਹਾ ਹੈ।
ਭਾਰਤ ਦੇਸ਼ ਨੂੰ ਅਜਾਦ ਹੋਏ ਕਰੀਬ 72 ਸਾਲ ਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਦੇਸ਼ ਆਜ਼ਾਦ ਕਰਵਾਉਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਹੀਦ ਦਾ ਦਰਜਾ ਹਾਲੇ ਤੱਕ ਨਹੀਂ ਦਿੱਤਾ ਗਿਆ। ਇਸ ਦਾ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਨੂੰ ਗਹਿਰਾ ਮਲਾਲ ਹੈ।
ਬੇਸ਼ੱਕ ਪਿੰਡ ਮੋਰਾਂਵਾਲੀ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੀ ਮਾਤਾ ਦੇ ਨਾਂਅ 'ਤੇ ਸਮਾਰਕ ਬਣਾਇਆ ਗਿਆ ਹੈ ਜਿਸ ਨੂੰ ਵੇਖਣ ਲਈ ਲੋਕ ਦੂਰ-ਦਰਾਜ ਤੋਂ ਆਉਂਦੇ ਹਨ ਪਰ ਪਿੰਡ ਵਾਲਿਆਂ ਨੂੰ ਇਹ ਹਮੇਸ਼ਾ ਮਲਾਲ ਰਹਿੰਦਾ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ।