ਪੰਜਾਬ

punjab

ETV Bharat / state

ਹੁਸ਼ਿਆਰਪੁਰ ’ਚ ਮਿਲਾਵਟਖੋਰ ਹੋ ਜਾਓ ਸਾਵਧਾਨ

ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿੰਨ ਫਰੀਜ਼ਰ, ਇੱਕ ਚਿੱਲਰ ਅਤੇ ਦੋ ਕੈਰੀਅਰ ਜ਼ਿਲ੍ਹੇ ਲਈ ਦਿੱਤੇ ਗਏ ਹਨ। ਸਿਹਤ ਅਫਸਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਹੈ।

ਹੁਸ਼ਿਆਰਪੁਰ ’ਚ ਮਿਲਾਵਟਖੋਰ ਹੋ ਜਾਓ ਸਾਵਧਾਨ
ਹੁਸ਼ਿਆਰਪੁਰ ’ਚ ਮਿਲਾਵਟਖੋਰ ਹੋ ਜਾਓ ਸਾਵਧਾਨ

By

Published : Apr 11, 2021, 1:41 PM IST

ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿੰਨ ਫਰੀਜ਼ਰ, ਇੱਕ ਚਿੱਲਰ ਅਤੇ ਦੋ ਕੈਰੀਅਰ ਜ਼ਿਲ੍ਹੇ ਲਈ ਦਿੱਤੇ ਗਏ ਹਨ। ਇਸ ਸਬੰਧ ਚ ਸਿਹਤ ਅਫਸਰ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਵੱਲੋਂ ਉਨ੍ਹਾਂ ਨੂੰ ਤਿੰਨ ਵੱਡੇ ਫਰੀਜ਼ਰ, ਇੱਕ ਚਿੱਲਰ ਅਤੇ ਦੋ ਕੈਰੀਅਰ ਦਿੱਤੇ ਗਏ ਹਨ।

ਮਸ਼ੀਨਾਂ ਰਾਹੀ ਮਿਲੇਗੀ ਮਦਦ- ਸਿਹਤ ਅਫਸਰ

ਸਿਹਤ ਅਫਸਰ ਡਾ. ਲਖਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਮਸ਼ੀਨ ਦਾ ਮੁੱਖ ਉਦੇਸ਼ ਇਹੀ ਹੈ ਕਿ ਪਹਿਲਾਂ ਜਦੋਂ ਉਹ ਕਿਸੇ ਦੁਕਾਨ ਤੋਂ ਸੈਂਪਲ ਲੈਂਦੇ ਸੀ ਤਾਂ ਜਿਹੜੀਆਂ ਪੈਰੇਸ਼ੇਬਲ ਚੀਜ਼ਾਂ ਹਨ ਜਿਨ੍ਹਾਂ ਦੀ ਸੈਲਫ ਲਾਈਫ ਬਹੁਤ ਘੱਟ ਹੁੰਦੀ ਸੀ ਤਾਂ ਉਸ ਚ ਫਾਰਮਿਲਨ ਪਾਉਣੀ ਪੈਂਦੀ ਸੀ ਤਾਂ ਜੋ ਉਸਨੂੰ ਜਿਆਦਾ ਸਮੇਂ ਤੱਕ ਬਚਾਇਆ ਜਾ ਸਕੇ। ਪਰ ਇਨ੍ਹਾਂ ਮਸ਼ੀਨਾਂ ਨਾਲ ਉਨ੍ਹਾਂ ਨੂੰ ਸੈਂਪਲਾਂ ਚ ਜਿਨ੍ਹਾਂ ਦੀ ਸੈਲਫ ਲਾਈਫ ਘੱਟ ਹੁੰਦੀ ਹੈ ਉਨ੍ਹਾਂ ਚ ਫਾਰਮਿਲਨ ਨਹੀਂ ਪਾਉਣੀ ਪਵੇਗੀ। ਕਿਉਂਕਿ ਇਨ੍ਹਾਂ ਮਸ਼ੀਨਾਂ ਨਾਲ ਉਨ੍ਹਾਂ ਨੂੰ ਜਿਆਦਾ ਸਮੇਂ ਤੱਕ ਬਚਾਇਆ ਜਾ ਸਕੇਗਾ। ਨਾਲ ਹੀ ਇਨ੍ਹਾਂ ਮਸ਼ੀਨਾਂ ਦੀ ਮਦਦਨਾਲ ਤਾਪਮਾਨ ਕੰਟ੍ਰੋਲ ਚ ਰਹੇਗਾ। ਜਿਸ ਨਾਲ ਸੈਂਪਲਾਂ ਨੂੰ ਜਿਆਦਾ ਸਮੇਂ ਤੱਕ ਰੱਖਿਆ ਜਾ ਸਕੇਗਾ।

ਇਹ ਵੀ ਪੜੋ: ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੱਦ ਹੋਣ 'ਤੇ ਸੁਪਰੀਮ ਕੋਰਟ ਦਾ ਕਰਾਂਗੇ ਰੁਖ਼: ਕੈਪਟਨ

ਇਸ ਤੋਂ ਇਲਾਵਾ ਸਿਹਤ ਅਫਸਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਹੈ। ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੁਕਾਨਦਾਰਾਂ ਤੇ ਨਕੇਲ ਪਵੇਗੀ ਜੋ ਮਿਲਾਵਟ ਕਰਦੇ ਸੀ ਅਤੇ ਗਾਹਕਾਂ ਨੂੰ ਨਕਲੀ ਅਤੇ ਖਰਾਬ ਸਮਾਨ ਵੇਚਣ ਦੀ ਕੋਸ਼ਿਸ਼ ਕਰਦੇ ਸੀ।

ABOUT THE AUTHOR

...view details