ਹੁਸ਼ਿਆਰਪੁਰ:ਆਏ ਦਿਨ ਅਪਰਾਧ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਹਨਾਂ ਨੂੰ ਸੁਣਕੇ ਸਾਡੀ ਰੂਹ ਕੰਬ ਜਾਂਦੀ ਹੈ। ਇਸੇ ਤਰ੍ਹਾਂ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਹੜਾ ਕਿ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਕਲੋਨੀ(Mohalla New Colony of Hoshiarpur) ਦਾ ਹੈ। ਜਾਣਕਾਰੀ ਅਨੁਸਾਰ ਸਵੇਰੇ ਇੱਕ ਘਰ ਵਿੱਚ ਰੌਲੇ ਦੀ ਆਵਾਜ਼ ਸੁਣਕੇ ਮੁਹੱਲਾ ਵਾਸੀ ਜਦੋਂ ਇਕੱਠੇ ਹੋਏ ਤਾਂ ਉਹਨਾਂ ਦੇਖਿਆ ਕਿ ਇੱਕ ਵਿਆਹੁਤਾ ਦੀ ਕੁੱਟਮਾਰ ਕੀਤੀ ਜਾ ਰਹੀ ਸੀ।
ਇਸ ਬਾਰੇ ਜਦੋਂ ਪੀੜਤ (The victim witness Goyal) ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਦਹੇਜ ਲਈ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਮਾਰਕੁੱਟ ਵੀ ਕੀਤੀ ਜਾਂਦੀ ਰਹੀ ਹੈ।
ਉਸ ਨੇ ਦੱਸਿਆ ਕਿ ਅੱਜ ਕੋਈ ਗੱਲ ਨਹੀਂ ਸੀ ਹੋਈ, ਪਰ ਉਸ ਦੇ ਪਤੀ ਅਸ਼ੀਸ਼ ਗੋਇਲ, ਸੱਸ ਸੁਸ਼ਮਾ ਗੋਇਲ ਅਤੇ ਸਹੁਰਾ ਅਨਿਲ ਗੋਇਲ ਅਤੇ ਦੇਵਰ ਮਨੀਸ਼ ਗੋਇਲ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।