ਹੁਸ਼ਿਆਰਪੁਰ:ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਬੋਦਲਾਂ ਦੇ ਲੋਕਾਂ ਵੱਲੋਂ ਬੀਤੀ ਰਾਤ-ਗੰਨੇ ਦੀਆਂ ਟਰਾਲੀਆਂ ਦੀ ਆਵਾਜਾਈ ਤੋਂ ਪਰੇਸ਼ਾਨ ਹੋ ਕੇ ਕੀਤੀ ਸੜਕ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਰੋਸ ਮੁਜਾਹਰਾ ਕੀਤਾ। ਦਰਅਸਲ ਬੀਤੀ ਰਾਤ ਰਾਸ਼ਟਰੀ ਕੌਮੀ ਮਾਰਗ ਉਤੇ ਪੈਂਦੇ ਅੱਡਾ ਗਰਨਾ ਸਾਹਿਬ ਤੋਂ ਰੰਧਾਵਾ ਸ਼ੂਗਰ ਮਿਲ ਨੂੰ ਜਾਂਦੀ ਲਿੰਕ ਸੜਕ ਉਤੇ ਰੋਜ਼ਾਨਾ ਵਡੀ ਗਿਣਤੀ ਵਿਚ ਕਿਸਾਨ ਆਪਣਾ ਗੰਨਾ ਟਰਾਲੀਆਂ ਵਿੱਚ ਭਰ ਕੇ ਮਿਲ ਨੂੰ ਲੈ ਕੇ ਜਾਂਦੇ ਹਨ। ਪਰ ਰਾਹ ਵਿਚ ਪਰ ਹਰ ਸਮੇ ਸੜਕ ਉਤੇ ਭੀੜ ਹੋਣ ਕਰਕੇ ਕਈ ਪਿੰਡ ਦੇ ਲੋਕ ਪਰੇਸ਼ਾਨ ਸਨ। ਜਦ ਬੀਤੀ ਰਾਤ ਨੂੰ ਪਿੰਡ ਬੋਦਲਾ ਨਜ਼ਦੀਕ ਇੱਕ ਸੜਕ ਹਾਦਸਾ ਵਾਪਰਿਆ ਤਾਂ ਗੁੱਸੇ ਵਿਚ ਆਏ ਲੋਕਾਂ ਨੇ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਆਵਾਜਾਈ ਵਿਚ ਮੁਸ਼ਕਿਲਾਂ ਦਾ ਸਾਹਮਣਾ: ਮੌਕੇ ਉਤੇ ਪਹੁੰਚੀਂ ਦਸੂਹਾ ਪੁਲਿਸ ਨੇ ਸੜਕ 'ਤੇ ਲੱਗਾ ਜਾਮ ਖੁਲਵਾ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਇਸਦਾ ਹੱਲ ਕੱਢਿਆ ਜਾਵੇਗਾ। ਇਸ ਵਿਸ਼ੇ 'ਤੇ ਐਸ ਡੀ ਐਮ ਦਸੂਹਾ ਓਜਸਵੀ ਅਲੰਕਾਰ ਨਾਲ ਪਿੰਡ ਵਾਸੀਆਂ ਦੀ ਮੀਟਿੰਗ ਕਰਵਾਈ ਗਈ। ਐਸਡੀਐਮ ਵਲੋਂ ਦੋਨਾਂ ਪਿੰਡਾਂ ਦੇ ਲੋਕਾਂ ਨੂੰ ਬੈਠਾਕੇ ਸਮਸਿਆ ਦਾ ਹਲ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਕੁਝ ਸੜਕਾਂ ਉੱਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜੋ ਕਿ ਕਾਫੀ ਲੰਮੇਂ ਸਮੇਂ ਤੋਂ ਅਟਕਿਆ ਹੋਇਆ ਹੈ, ਜਿਸਦੇ ਚਲਦਿਆਂ ਲੋਕਾਂ ਨੂੰ ਆਵਾਜਾਈ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਈ ਸੜਕ ਹਾਦਸੇ ਵੀ ਇਸ ਸੜਕ ਉੱਤੇ ਵਾਪਰ ਚੁੱਕੇ ਹਨ। ਕਈ ਲੋਕ ਮਾਮੂਲੀ ਖਰੋਚਾਂ ਦੇ ਸ਼ਿਕਾਰ ਹੁੰਦੇ ਹਨ ਤਾਂ ਕਈਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ।