ਹੁਸ਼ਿਆਰਪੁਰ: ਇਹ ਖ਼ਸਤਾ ਹਾਲਤ ਤਸਵੀਰਾਂ ਹੁਸ਼ਿਆਰਪੁਰ ਦੇ ਇੱਕੋ ਇੱਕ ਟੀ.ਬੀ ਹਸਪਤਾਲ ਦੀਆਂ ਹਨ ਜਿਸ ਦੀ ਇਮਾਰਤ ਅਤੇ ਹਸਪਤਾਲ ਵਿਚਲੀਆਂ ਮਸ਼ੀਨਾਂ ਨੂੰ ਵੇਖ ਕੇ ਇੰਝ ਲਗਦਾ ਹੈ ਜਿਵੇਂ ਇਸ ਹਸਪਤਾਲ ਨੂੰ ਹੀ ਇਲਾਜ ਦੀ ਲੋੜ ਹੋਵੇ।
ਇਸ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਹਸਪਤਾਲ ਵਿੱਚ ਇਲਾਜ਼ ਕਰਵਾਉਣ ਆਉਂਦੇ ਹਨ ਉਨ੍ਹਾਂ ਨੂੰ ਡਾਕਟਰ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਬੱਸ ਦਵਾਈ ਦੇ ਕੇ ਭੇਜ ਦਿੱਤਾ ਜਾਂਦਾ ਹੈ। ਮਰੀਜਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਡਾਕਟਰ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਟਾਫ਼ ਦਾ ਜਵਾਬ ਹੁੰਦਾ ਹੈ ਕਿ ਤੁਸੀਂ ਸਿਵਲ ਹਸਪਤਾਲ ਵਿੱਚ ਇਲਾਜ਼ ਕਰਵਾ ਲਵੋ।