ਪੰਜਾਬ

punjab

ETV Bharat / state

ਦੁਕਾਨ ਵਿੱਚ ਦਾਖਲ ਹੋ ਕੇ ਦੁਕਾਨਦਾਰ ਉੱਤੇ ਹਮਲਾ, ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ - ਦੁਕਾਨ ਵਿੱਚ ਵੜ ਕੇ ਜਾਨਲੇਵਾ ਹਮਲਾ

ਹੁਸਿ਼ਆਰਪੁਰ ਦੇ ਨਸਰਾਲਾ ਵਿੱਚ (Attack in Nasrala of Hoshiarpur) ਕੱਪੜੇ ਦੀ ਦੁਕਾਨ ਉੱਤੇ ਬੈਠੇ ਦੁਕਾਨਦਾਰ ਉੱਤੇ ਨੌਜਵਾਨ ਵੱਲੋਂ ਲੋਹੇ ਦੇ ਹਥਿਆਰ ਨਾਲ ਹਮਲਾ ਕੀਤਾ ਗਿਆ। ਹਮਲੇ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ (incident was captured in the CCTV camera) ਵਿੱਚ ਵੀ ਕੈਦ ਹੋਈ ਹੈ।

Attack on the shopkeeper after entering the shop at Hoshiarpur
ਦੁਕਾਨ ਵਿੱਚ ਦਾਖਲ ਹੋਕੇ ਦੁਕਾਨਦਾਰ ਉੱਤੇ ਹਮਲਾ,ਸੀਸੀਟੀ ਵਿੱਚ ਕੈਦ ਹੋਈਆਂ ਤਸਵੀਰਾਂ

By

Published : Dec 9, 2022, 7:39 PM IST

ਹੁਸਿ਼ਆਰਪੁਰ:ਜਲੰਧਰ ਮਾਰਗ ਉੱਤੇ ਸਥਿਤ ਅੱਡਾ ਨਸਰਾਲਾ (Attack in Nasrala of Hoshiarpur) ਤੋਂ ਇਕ ਗਾਰਮੈਂਟਸ ਦੀ ਦੁਕਾਨ ਉੱਤੇ ਬੈਠੇ ਵਿਅਕਤੀ ਉੱਤੇ ਇਕ ਨੌਜਵਾਨ ਵਲੋਂ ਲੋਹੇ ਦੇ ਹਥਿਆਰ ਨਾਲ ਹਮਲਾ (Attack by youth with iron weapon) ਕਰ ਦਿੱਤਾ ਗਿਆ। ਉਕਤ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ (incident was captured in the CCTV camera) ਵਿੱਚ ਕੈਦ ਹੋ ਗਈ।ਪੀੜਤ ਦੁਕਾਨਦਾਰ ਵਲੋਂ ਇਸਦੀ ਸੂਚਨਾ ਪੁਲਿਸ ਚੌਕੀ ਨਸਰਾਲਾ ਨੂੰ ਦੇ ਦਿੱਤੀ ਗਈ ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੁਕਾਨ ਵਿੱਚ ਦਾਖਲ ਹੋਕੇ ਦੁਕਾਨਦਾਰ ਉੱਤੇ ਹਮਲਾ,ਸੀਸੀਟੀ ਵਿੱਚ ਕੈਦ ਹੋਈਆਂ ਤਸਵੀਰਾਂ

ਦੁਕਾਨਦਾਰ ਉੱਤੇ ਹਮਲਾ: ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਕ੍ਰਿਸ਼ਨਾ ਸਿੰਘ ਨੇ ਦੱਸਿਆ ਕਿ ਉਹ ਅੱਡਾ ਨਸਰਾਲਾ ਵਿੱਚ ਕਪੜੇ ਦੀ ਦੁਕਾਨ ਕਰਦਾ ਹੈ ਅਤੇ ਬੀਤੇ ਦਿਨ ਰਿਸ਼ਤੇਦਾਰੀ ਵਿੱਚ ਹੀ ਲੱਗਦਾ ਇਕ ਨੌਜਵਾਨ ਉਸਦੀ ਦੁਕਾਨ ਉੱਤੇ ਆਇਆ ਅਤੇ ਆਉਂਦੇ ਸਾਰ ਹੀ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਸਦੀ ਦੁਕਾਨ ਦੀ ਵੀ ਭੰਨਤੋੜ (Shop vandalism) ਕੀਤੀ।

ਦੁਕਾਨ ਵਿੱਚ ਵੜ ਕੇ ਜਾਨਲੇਵਾ ਹਮਲਾ:ਪੀੜਤ ਦਾ ਕਹਿਣਾ ਹੈ ਕਿ ਬੜੀ ਮੁਸ਼ਕਿਲ ਦੇ ਨਾਲ ਉਸ ਨੇ ਆਪਣਾ ਬਚਾਅ ਕੀਤਾ ਹੈ। ਦੁਕਾਨਦਾਰ ਨੇ ਦੱਸਿਆ ਕਿ ਉਕਤ ਨੌਜਵਾਨ ਵਲੋਂ ਉਸਦੀ ਦੁਕਾਨ ਦਾ ਕੰਮ ਕੀਤਾ ਗਿਆ ਸੀ ਪਰੰਤੂ ਕੰਮ ਪੂਰਾ ਨਾ ਕਰਨ ਦੇ ਬਾਵਜੂਦ ਵੀ ਊਸਨੂੰ ਮੇਰੇ ਵੱਲੋਂ ਪੈਸੇ ਦੇ ਦਿੱਤੇ ਗਏ ਸੀ। ਦੁਕਾਨਦਾਰ ਨੇ ਕਿਹਾ ਕਿ ਪੈਸੇ ਅਦਾਇਗੀ ਕਰਨ ਦੇ ਬਾਵਜੂਦ ਵੀ ਨੌਜਵਾਨ ਵੱਲੋਂ ਉਸ ਉੱਤੇ ਦੁਕਾਨ ਵਿੱਚ ਵੜ ਕੇ ਜਾਨਲੇਵਾ ਹਮਲਾ (Deadly attack by entering the shop) ਕੀਤਾ ਗਿਆ। ਦੁਕਾਨਦਾਰ ਨੇ ਇਲਜ਼ਾਮ ਲਾਇਆ ਕਿ ਨੌਜਵਾਨ ਆਪਣੇ ਆਪ ਨੂੰ ਹਲਕਾ ਸ਼ਾਮਚੁਰਾਸੀ ਤੋਂ ਆਪ ਵਿਧਾਇਕ ਪੀਏ ਦੱਸਿਆ ਜਾ ਰਿਹਾ ਹੈ ਅਤੇ ਸ਼ਰੇਆਮ ਧਮਕੀਆਂ ਵੀ ਦਿੰਦਾ ਹੈ।

ਇਹ ਵੀ ਪੜ੍ਹੋ:ਬੀਤੇ ਦਿਨ ਲਾਪਤਾ ਹੋਇਆ ਵਿਦਿਆਰਥੀ ਪੁਲਿਸ ਨੇ ਕੀਤਾ ਬਰਾਮਦ

ਦੂਜੇ ਪਾਸੇ ਨਸਰਾਲਾ ਚੌਂਕੀ ਦੇ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਸਿਆਸੀ ਸ਼ਹਿ ਦੇ ਹੇਠ ਬਖ਼ਸ਼ਿਆ ਨਹੀਂ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ABOUT THE AUTHOR

...view details