ਹੁਸ਼ਿਆਰਪੁਰ:ਮਹਿਲਪੁਰ ਬਲਾਕ ਦੇ ਪਿੰਡ ਬਿਲਾਸਪੁਰ (Bilaspur village of Mahilpur block) 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਅਦਾਲਤੀ ਹੁਕਮਾਂ 'ਤੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ (Occupying Panchayat land) ਛੁਡਾਉਣ ਲਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਬਜਾਧਾਰੀਆਂ ਨੇ ਮਹਿਲਾ ਪੁਲਿਸ ਅਧਿਕਾਰੀ ਸਮੇਤ ਥਾਣੇਦਾਰਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਹਿਲਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਚਪੇੜਾਂ ਮਾਰੀਆਂ (Police officers slapped) ਅਤੇ ਨਾਲ ਹੀ ਉਨ੍ਹਾਂ ਦੀ ਵਰਦੀ ਨੂੰ ਵੀ ਹੱਥ ਪਾਇਆ। ਇਸ ਮੌਕੇ ਪੁਲਿਸ ਅਤੇ ਵਿਰੋਧੀ ਪਾਰਟੀ ਵਿੱਚ ਕਾਫ਼ੀ ਝਗੜਾ ਹੋਇਆ।
ਉਧਰ ਘਟਨਾ ਸਮੇਂ ਮੌਕੇ ‘ਤੇ ਮੌਜੂਦ ਨਾਇਬ ਤਹਿਸੀਲਦਾਰ, ਪੁਲਿਸ ਅਤੇ ਬੀ.ਡੀ.ਪੀ.ਓ. (Naib Tehsildar, Police and BDPO) ਮੌਜੂਦ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਹੋਏ ਹਮਲਾ ਦਾ ਉਨ੍ਹਾਂ ਵੱਲੋਂ ਗੰਭੀਰ ਐਕਸ਼ਨ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੁਲਜ਼ਮ ਔਰਤ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਚਾਹੁੰਦੇ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਔਰਤ ‘ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।