ਹੁਸ਼ਿਆਰਪੁਰ:ਮਾਹਿਲਪੁਰ ਸ਼ਹਿਰ ਦੇ ਸਿਵਲ ਹਸਪਤਾਲ (Civil Hospital of Mahilpur city) ਵਿੱਚ ਬੀਤੀ ਦੁਪਹਿਰ ਉਸ ਵੇਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਾਹਰੋਂ ਆਏ ਕੁਝ ਅਣਪਛਾਤੇ ਨੌਜਵਾਨਾਂ ਨੇ ਹਸਪਤਾਲ (Hospital) ਦੇ ਅੰਦਰ ਦਾਖ਼ਲ ਹੋ ਕੇ ਕੋਰੋਨਾ ਵਲੰਟੀਅਰ ਵਜੋਂ ਟ੍ਰੇਨਿੰਗ ਲੈ ਰਹੇ ਇੱਕ ਨੌਜਵਾਨ ਨੂੰ ਕਮਰੇ ਤੋਂ ਬਾਹਰ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਨੌਜਵਾਨ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੇ ਸਿਰ ਵਿੱਚ ਟਾਂਕੇ ਲੱਗੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਉੱਥੇ ਫ਼ਰਾਰ ਹੋ ਗਏ। ਕੁੱਟਮਾਰ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ (Civil Hospital) ਵਿੱਚ ਜੇਰੇ ਇਲਾਜ ਅਮਨਦੀਪ ਸਿੰਘ ਬੰਗਾਂ ਅਤੇ ਉਸ ਦੀ ਮਾਤਾ ਸਰੋਜ ਰਾਣੀ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ 1 ਵਜੇ ਦੇ ਕਰੀਬ ਹਸਪਤਾਲ ਦੇ ਕਮਰਾ ਨੰਬਰ 13 ਵਿੱਚ ਦੁਪਹਿਰ ਦਾ ਖ਼ਾਣਾ ਖ਼ਾ ਰਿਹਾ ਸੀ ਤਾਂ ਇੱਕ ਮਾਹਿਲਪੁਰ ਦੇ ਨੌਜਵਾਨ ਨੇ ਉਸ ਨੂੰ ਬਾਹਰ ਬੁਲਾ ਲਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬਾਹਰ ਆ ਕੇ ਗੱਲ ਪੁੱਛੀ ਤਾਂ ਉਹ ਅਤੇ ਉਸ ਦੇ ਨਾਲ ਅਣਪਛਾਤੇ ਸਾਥੀ ਉਸ ਨੂੰ ਜਬਰਦਸਤੀ ਬਾਹਰ ਘੜੀਸਣ ਲੱਗ ਪਏ ਅਤੇ ਜਦੋਂ ਉਸ ਨੇ ਇੰਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਸਿਰ ਵਿੱਚ ਅੱਗ ਬੁਝਾਊ ਯਤਰ ਮਾਰ ਕੇ ਉਸ ਦਾ ਸਿਰ ਫਾੜ ਦਿੱਤਾ।