ਹੁਸ਼ਿਆਰਪੁਰ:ਹਲਕੇ ਦਾ ਹਾਲ ਪ੍ਰੋਗਰਾਮ ਤਹਿਤ ਈਟੀਵੀ ਭਾਰਤ ਦੀ ਟੀਮ ਹੁਸ਼ਿਆਰਪੁਰ ਦੇ ਵਿਧਾਨ ਹਲਕਾ ਚੱਬੇਵਾਲ ( constituency Chabewal of Hoshiarpur) ਅਧੀਨ ਆਉਂਦੇ ਪਿੰਡ ਬਿਛੋਹੀ ਵਿਖੇ ਪਹੁੰਚੀ। ਹਲਕਾ ਚੱਬੇਵਾਲ ’ਚ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਦੁਆਬੇ ਖੇਤਰ ਦੇ ਵਿੱਚ ਲਗਪਗ ਵਿਧਾਇਕ ਡਾ. ਰਾਜ ਕੁਮਾਰ ਪਹਿਲੇ ਵਿਧਾਇਕ ਸਨ ਜਿੰਨ੍ਹਾਂ ਵੱਲੋਂ ਕਰੀਬ ਤੀਹ ਹਜ਼ਾਰ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਗਈ ਸੀ।
ਹਲਕੇ ਦਾ ਹਾਲ ਜਾਣਨ ਲਈ ਪਿੰਡ ਬਿਛੋਹੀ ਪਹੁੰਚੀ ਈਟੀਵੀ ਭਾਰਤ ਦੀ ਟੀਮ
ਅੱਜ ਜਦੋਂ ਈ ਟੀ ਵੀ ਭਾਰਤ (ETV BHARAT) ਦੀ ਟੀਮ ਵੱਲੋਂ ਪਿੰਡ ਬਿਛੋਹੀ (village Bichhohi) ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਬਿਛੋਹੀ ਦੇ ਲੋਕ ਬੇਸ਼ੱਕ ਡਾ. ਰਾਜ ਕੁਮਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਤੋਂ ਸੰਤੁਸ਼ਟ ਨਜ਼ਰ ਆਏ ਪਰ ਬਹੁਤ ਸਾਰੀਆਂ ਪੰਜਾਬ ਸਰਕਾਰ (Government of Punjab) ਦੀਆਂ ਇਹੋ ਜਿਹੀਆਂ ਸਕੀਮਾਂ ਜਿੰਨ੍ਹਾਂ ਦੇ ਬਾਰੇ ਬਿਛੋਹੀ ਦੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਸੀ। ਇੰਨ੍ਹਾਂ ਸਕੀਮਾਂ ਦੇ ਵਿੱਚ ਇੱਕ ਖਾਸ ਸਕੀਮ ਪੰਜਾਬ ਸਰਕਾਰ ਵੱਲੋਂ ਕੰਢੀ ਦੇ ਖੇਤਰ ਦੇ ਲੋਕਾਂ ਲਈ ਫ਼ਸਲ ਬਚਾਉਣ ਲਈ ਕੰਡਿਆਲੀ ਤਾਰ ਵਜੋਂ ਦਿੱਤੀ ਗਈ ਸਕੀਮ ਬਿਛੋਹੀ ਦੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਸੀ।
ਸਰਪੰਚ ਦੇ ਸਾਹਮਣੇ ਪਿੰਡਵਾਸੀ ਨੇ ਲਾਏ ਇਲਜ਼ਾਮ
ਇਸ ਗੱਲਬਾਤ ਦੌਰਾਨ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਸ਼ਖ਼ਸ ਵੱਲੋਂ ਸਰਪੰਚ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ। ਪਿੰਡ ਦੇ ਹੀ ਰਹਿਣ ਵਾਲੇ ਇੱਕ ਵਸਨੀਕ ਨੇ ਸਰਪੰਚ ’ਤੇ ਉਸ ਦੀਆਂ ਮਨਰੇਗਾ ਅਧੀਨ ਬਣਦੀਆਂ ਦਿਹਾੜੀਆਂ ਮਾਰਨ ਦੇ ਇਲਜ਼ਾਮ ਲਗਾ ਦਿੱਤੇ। ਪਿੰਡਵਾਸੀ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਹ ਕਈ ਵਾਰ ਆਪਣੀ ਤਨਖਾਹ ਲੈਣ ਲਈ ਸਰਪੰਚ ਦੀਆਂ ਮਿੰਨਤਾਂ ਕਰ ਚੁੱਕਿਆ ਹੈ ਪਰ ਸਰਪੰਚ ਵੱਲੋਂ ਕੋਈ ਵੀ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ ਹੈ। ਇਸ ਬਾਬਤ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਉਲਟਾ ਪਿੰਡਵਾਸੀਆਂ ਉੱਪਰ ਹੀ ਸਵਾਲ ਖੜ੍ਹੇ ਕਰਦਾ ਨਜ਼ਰ ਆਇਆ। ਸਰਪੰਚ ਦੇ ਪਤੀ ਨੇ ਕਿਹਾ ਕਿ ਇੰਨ੍ਹਾਂ ਨੂੰ ਪੈਸੇ ਆਉਂਦੇ ਜਾਂਦੇ ਦਾ ਹੀ ਪਤਾ ਨਹੀਂ ਲੱਗਦਾ ਅਤੇ ਪੈਸੇ ਮਾਰਨ ਵਾਲੀ ਅਜਿਹੀ ਕੋਈ ਵੀ ਗੱਲ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਪਿੰਡਾਂ ਦੇ ਲੋਕ ਖਾਸ ਕਰ ਕੰਢੀ ਖੇਤਰ ਦੇ ਲੋਕ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਆਪਣੇ ਹੱਕਾਂ ਨੂੰ ਲੈ ਕੇ ਵਧੇਰੇ ਜਾਗਰੂਕ ਨਹੀਂ ਹਨ।
ਜੇਕਰ ਵਿਧਾਇਕ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਵਿਧਾਇਕ ਰਾਜ ਕੁਮਾਰ ਵੱਲੋਂ ਇਸ ਪਿੰਡ ਨੂੰ ਵਿਕਾਸ ਕਾਰਜਾਂ ਲਈ ਪੰਜਾਹ ਲੱਖ ਰੁਪਏ ਦੇ ਕਰੀਬ ਗਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ ਜਿੰਨ੍ਹਾਂ ’ਚੋਂ ਮੁੱਖ ਤੌਰ ’ਤੇ ਕਈ ਪਿੰਡਾਂ ਨੂੰ ਆਪਸ ’ਚ ਜੋੜਨ ਵਾਲਾ ਬਿਛੋਹੀ ਦਾ ਪੁਲ ਹੈ ਜਿਸ ਨੂੰ ਕਾਂਗਰਸ ਵੱਲੋਂ ਹੀ ਬਣਾਇਆ ਗਿਆ ਹੈ।
ਪਿਛਲੀਆਂ ਸਰਕਾਰ ਤੋਂ ਨਾਖਸ਼ ਨਜ਼ਰ ਆਏ ਪਿੰਡਵਾਸੀ