ਹੁਸ਼ਿਆਰਪੁਰ: ਏਸ਼ੀਆ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਟਾਂਡਾ ਪਹੁੰਚਣ ਤੇ ਵੱਖ ਵੱਖ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ ਗਿਆ। ਇਕਬਾਲ ਸਿੰਘ ਨੇ ਕੋਰੀਆ ਵਿੱਚ ਰੋਇੰਗ ਦੇ ਏਸ਼ੀਆ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਜਿੱਤ ਤੋਂ ਬਾਅਦ ਇਕਬਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਪਿੰਡ ਖੁਣਖੁਣ ਕਲਾਂ ਦੇ ਖਿਡਾਰੀ ਇਕਬਾਲ ਸਿੰਘ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਦੇ ਨਾਲ-ਨਾਲ ਇਲਾਕੇ ਦੇ ਖੇਡ ਕਲੱਬਾਂ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਖੁਣਖੁਣ ਕਲਾਂ, ਰਾਜ ਕਰੇਗਾ ਖਾਲਸਾ ਗਤਕਾ ਅਖਾੜਾ, ਸਮਾਜ ਸੇਵੀ ਸੰਸਥਾਵਾਂ ਅਤੇ ਲਿਟਲ ਕਿੰਗਡਮ ਸਕੂਲ ਟਾਂਡਾ ਦੇ ਵਿਦਿਆਰਥੀਆਂ ਵੱਲੋ ਵੀ ਭਰਵਾਂ ਸਵਾਗਤ ਕੀਤਾ ਗਿਆ|