ਹੁਸ਼ਿਆਰਪੁਰ: ਬੀਤੇ ਦਿਨੀਂ ਵਾਪਰੇ ਦਰਦਨਾਕ ਸੜਕੇ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ 3 ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸੇ ਹਾਦਸੇ ਦਾ ਸ਼ਿਕਾਰ ਹੁਸ਼ਿਆਰਪੁਰ ਦੇ ਹਰਦੇਵ ਸਿੰਘ ਵੀ ਹੋਏ ਸਨ।ਅੱਜ ਹਰਦੇਚ ਸਿੰਘ ਦਾ ਉਨ੍ਹਾਂ ਦੇ ਪਿੰਡ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।ਇਸ ਮੌਕੇ ਹਰ ਕਿਸੇ ਦੀ ਅੱਖ ਨਮ ਦਿਖਾਈ ਦਿੱਤੀ। ਜਦੋਂ ਤੋਂ ਹਰਦੇਵ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਸੀ ਉਦੋਂ ਤੋਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਸੀ।ਜਿੱਥੇ ਪੂਰੇ ਪਿੰਡ ਵੱਲੋਂ ਅੱਜ ਹਰਦੇਵ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਉੱਥੇ ਹੀ ਜਲੰਧਰ ਪੀਏਪੀ ਦੇ ਅਧਿਕਾਰੀਆਂ ਨੇ ਏਐਸਆਈ ਹਰਦੇਵ ਸਿੰਘ ਨੂੰ ਸਲਾਮੀ ਵੀ ਦਿੱਤੀ।
ਮ੍ਰਿਤਕ ਦੀ ਪਤਨੀ ਦਾ ਬਿਆਨ: ਇਸ ਮੌਕੇ ਮ੍ਰਿਤਕ ਏਐਸਆਈ ਹਰਦੇਵ ਸਿੰਘ ਦੀ ਪਤਨੀ ਨੇ ਆਖਿਆ ਕਿ ਉਨ੍ਹਾਂ ਦਾ ਘਾਟਾ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ।ਉਨਾਂ੍ਹ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਆਖਰੀ ਸਾਹਾਂ ਤੱਕ ਨਿਭਾਈ। ਇਸ ਤੋਂ ਇਲਾਵਾ ਹਰਦੇਵ ਸਿੰਘ ਬਾਰੇ ਦੱਸਦੇ ਉਨ੍ਹਾਂ ਆਖਿਆ ਕਿ 1997 'ਚ ਉਨ੍ਹਾਂ ਦੀ ਪੰਜਾਬ ਪੁਲਿਸ 'ਚ ਭਰਤੀ ਹੋਈ ਸੀ। ਉਦੋਂ ਤੋਂ ਉਨ੍ਹਾਂ ਨੇ ਪੂਰੀ ਲਗਨ ਨਾਲ ਆਪਣੀ ਡਿਊਟੀ ਨੂੰ ਕੀਤਾ। ਸ਼ਹੀਦ ਏਐਸਆਈ ਦੀ ਪਤਨੀ ਨੇ ਸਰਕਾਰ ਨੂੰ ਅਪੀਲ਼ ਕੀਤੀ ਕਿ ਉਨ੍ਹਾਂ ਨੇ ਪੁੱਤਰ ਦੀ ਹੁਣ ਸਰਕਾਰ ਬਾਂਹ ਫੜ੍ਹੇ ਅਤੇ ਸਰਕਾਰੀ ਨੌਕਰੀ ਦੇਵੇ।