ਹੁਸ਼ਿਆਰਪੁਰ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੌਰੇ ਦੌਰਾਨ ਹੁਸ਼ਿਆਰਪੁਰ ਵਿਖੇ ਪਹੁੰਚੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (supremo arvind kejriwal) ਨੇ ਹੁਸ਼ਿਆਰਪੁਰ ਪਹੁੰਚ ਕੇ ਦਲਿਤ ਸਮਾਜ ਨਾਲ ਰੂਬਰੂ ਹੁੰਦਿਆਂ ਹੋਇਆਂ 5 ਗਾਰੰਟੀਆਂ ਦਿੱਤੀਆਂ। ਜਿਨ੍ਹਾਂ 'ਚ ਮੁੱਖ ਤੌਰ 'ਤੇ ਦਲਿਤ ਭਾਈਚਾਰੇ ਨੂੰ ਮੁਫਤ ਸਿਹਤ ਸਬੰਧੀ ਸਹੂਲਤਾਵਾਂ, ਸਿੱਖਿਆ ਨੂੰ ਲੈ ਕੇ ਸਹੂਲਤਾਵਾਂ, ਵਿਦੇਸ਼ 'ਚ ਪੜ੍ਹਾਈ ਨੂੰ ਲੈ ਕੇ ਆਦਿ ਸਹੂਲਤਾਵਾਂ ਸ਼ਾਮਿਲ ਹਨ।
‘ਕੈਪਟਨ ਦਾ ਕਾਰਡ ਨਹੀਂ ਕੇਜਰੀਵਾਲ ਦੀ ਗਰੰਟੀ’
ਕੇਜਰੀਵਾਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਕਾਰਡ ਨਹੀਂ ਸਗੋਂ ਕੇਜਰੀਵਾਲ ਦਾ ਗਰੰਟੀ ਹੈ ਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਦਾ ਹੈ, ਇਸ ਲਈ ਇਸ ਨੂੰ ਕੈਪਟਨ ਦਾ ਰੁਜ਼ਗਾਰ ਕਾਰਡ ਨਹੀਂ ਸਮਝਣਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਜੋ ਬੋਲਦਾ ਹਾਂ ਸੋਚ ਸਮਝ ਕੇ ਬੋਲਦਾ ਹਾਂ ਤੇ ਮੈਂ ਝੂਠ ਨਹੀਂ ਬੋਲਦਾ।ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਬਹੁਤ ਮਿਹਨਤ ਹਨ ਜੋ ਅੱਜ ਘਰ ਤੋਂ ਲੈ ਕੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।
ਦਲਿਤ ਸਮਾਜ ਨੂੰ ਦਿੱਤੀਆਂ 5 ਗਾਰੰਟੀਆਂ ਜਿੱਤ ਹਾਸਿਲ ਕਰਵਾਉਣ ਲਈ ਲੋਕਾਂ ਨੂੰ ਕੀਤੀ ਅਪੀਲ
ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਿਲ ਕਰਵਾਉਣ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਹਰ ਬਣਦੀ ਸਹੂਲਤ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਬੱਸ ਵੋਟਾਂ ਵੱਜੋਂ ਹੀ ਵਰਤਿਆ ਹੈ ਜਦਕਿ ਉਨ੍ਹਾਂ ਦੇ ਹੱਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਤੀਜੀ ਗਾਰੰਟੀ ਦੀ ਰਜਿਸਟ੍ਰੇਸ਼ਨ ਦੀ ਕੀਤੀ ਸ਼ੁਰੂਆਤ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਤਾਰਪੁਰ ਦੇ ਕਸਬਾ ਸਰਾਏ ਖਾਸ ਵਿਖੇ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਕੇਜਰਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਤੀਜੀ ਗਾਰੰਟੀ (Third Guarantee by AAP) ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ।
ਦੱਸ ਦਈਏ ਕਿ ਕੇਜਰੀਵਾਲ ਨੇ ਚੋਣਾਂ ’ਚ ਜਿੱਤ ਹੋਣ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹਿਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਅੱਜ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ (Arvind Kejriwal Launch Women Guarantee Registration) ਕੀਤੀ ਗਈ ਹੈ।
ਦਲਿਤ ਸਮਾਜ ਨੂੰ ਦਿੱਤੀਆਂ 5 ਗਾਰੰਟੀਆਂ ਕੇਜਰੀਵਾਲ ਨੇ CM ਚੰਨੀ ’ਤੇ ਮਾਈਨਿੰਗ ਨੂੰ ਲੈ ਕੇ ਸਾਧੇ ਨਿਸ਼ਾਨੇ
ਅੰਮ੍ਰਿਤਸਰ ਏਅਰਪੋਰਟ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੇ ਸੀਐਮ ਚੰਨੀ ਨੂੰ ਨਿਸ਼ਾਨੇ ’ਤੇ ਲਿਆ ਹੈ। ਕੇਜਰੀਵਾਲ ਨੇ ਨਾਜਾਇਜ਼ ਮਾਈਨਿੰਗ (Illegal mining) ਨੂੰ ਲੈ ਕੇ ਮੁੱਖ ਮੰਤਰੀ ਉੱਪਰ ਨਿਸ਼ਾਨੇ ਸਾਧੇ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਹਲਕੇ ਚਮਕੌਰ ਸਾਹਿਬ ਦੇ ਵਿੱਚ ਨਾਜਾਇਜ਼ ਮਾਇਨਿੰਗ ਹੋ ਰਹੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ
ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਜਦੋਂ ਅਸੀਂ ਔਰਤਾਂ ਦੇ ਖਾਤੇ ਵਿੱਚ ਪਹਿਲੀ ਵਾਰ 1000 ਰੁਪਏ ਪਾਵਾਂਗੇ ਤਾਂ ਹਰ ਮਹਿਲਾ ਇਸ ਦਾ ਸੂਟ ਖਰੀਦ ਕੇ ਲਿਆਂਵੇ ਤੇ ਮੁੱਖ ਮੰਤਰੀ ਚੰਨੀ ਨੂੰ ਕਹੇ ਕਿ ਇਹ ਸੂਟ ਸਾਨੂੰ ਸਾਡੇ ਕਾਲੇ ਭਰਾ ਨੇ ਦਵਾਇਆ ਹੈ। ਉਹਨਾਂ ਨੇ ਕਿਹਾ ਕਿ ਜੋ-ਜੋ ਮਹਿਲਾ ਕਹੇਗੀ ਉਸ ਨੂੰ 1000 ਰੁਪਏ ਚਾਹੀਦੇ ਹਨ ਉਸ ਦਾ ਅਸੀਂ ਰਜਿਸਟ੍ਰੇਸ਼ਨ ਕਰ ਲਵਾਂਗੇ ਤੇ ਸਰਕਾਰ ਆਉਣ ’ਤੇ ਉਹਨਾਂ ਦੇ ਖਾਤਿਆ ਵਿੱਚ ਹਰ ਮਹਿਨੇ ਇਹ ਪੈਸੇ ਪਾ ਦਿੱਤੇ ਜਾਣ ਕਰਨਗੇ।
ਇਹ ਵੀ ਪੜ੍ਹੋ:ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ CM ਚੰਨੀ ’ਤੇ ਮਾਈਨਿੰਗ ਨੂੰ ਲੈ ਕੇ ਸਾਧੇ ਨਿਸ਼ਾਨੇ