ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭੱਟੀਆਂ ਦਾ ਕਮਲਜੀਤ ਸਿੰਘ sketch artist Kamaljit Singh of Bhattian village ਜਿਸ ਨੂੰ ਕਿ ਸ਼ੁਰੂ ਤੋਂ ਹੀ ਸਕੈਚ ਬਣਾਉਣ ਦਾ ਇਨ੍ਹਾਂ ਸ਼ੌਕ ਸੀ। ਪਰ ਕਮਲਜੀਤ ਦੀ ਕਲਾ ਨੂੰ ਸਮੇਂ ਦੀਆਂ ਸਰਕਾਰਾਂ ਵੱਲੋ ਉਭਾਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। Effect of poverty on the art of Kamaljit Singh
ਇਸ ਦੌਰਾਨ ਕਮਲਜੀਤ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਬਣਾਏ ਹੋਏ ਸਕੈੱਚ ਦੇ ਰੰਗ ਉੱਡ ਗਏ ਹਨ ਤਾਂ ਉਨ੍ਹਾਂ ਨੇ ਮਨ ਬਣਾਇਆ ਕਿ ਕਿਉਂ ਨਾ ਇਸ ਤਰ੍ਹਾਂ ਦੇ ਸਕੈਚ ਕਾਗਜ਼ ਦੀ ਬਜਾਏ ਲੱਕੜ ਉੱਤੇ ਬਣਾਏ ਜਾਣ ਤਾਂ ਉਨ੍ਹਾਂ ਨੇ ਲੱਕੜ ਦੇ ਉੱਤੇ ਕਲਾ ਕ੍ਰਿਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਕੈਚ ਬਣਾਉਣ ਵਾਲੇ ਬਜ਼ੁਰਗ ਦੀ ਕਲਾ ਸਰਕਾਰ ਦੀਆਂ ਅੱਖਾਂ ਓਹਲੇ ਕਮਲਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਅਜਿਹੀਆਂ ਲੱਕੜ ਦੀਆਂ ਕਲਾਕ੍ਰਿਤੀਆਂ ਬਣਾਈਆਂ, ਜਿਨ੍ਹਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੱਖ ਜਰਨੈਲ ਸੰਤ ਬਾਬਾ ਭਿੰਡਰਾਂਵਾਲੇ ਅਤੇ ਕਮਲਜੀਤ ਐ ਇਕ ਆਪਣੇ ਮਾਤਾ ਪਿਤਾ ਦੀ ਕਲਾਕ੍ਰਿਤੀ ਵੀ ਲੱਕੜ ਉੱਤੇ ਬਣਾਈ ਹੈ। ਪਰ ਕਮਲਜੀਤ ਦੇ ਕਹਿਣ ਅਨੁਸਾਰ ਘਰ ਦੀ ਗ਼ਰੀਬੀ ਕਾਰਨ ਉਹ ਕਦੀ ਵੀ ਆਪਣੀ ਇਸ ਪ੍ਰਤਿਭਾ ਨੂੰ ਉੱਤੇ ਦੇ ਲੈਵਲ ਤਕ ਨਹੀਂ ਲਿਜਾ ਸਕੇ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੀ ਇਸ ਕਲਾ ਨੂੰ ਉਭਾਰਨ ਦੀ ਕਦੀ ਕੋਸ਼ਿਸ਼ ਕੀਤੀ।
ਇਸ ਤੋਂ ਇਲਾਵਾ ਸਰੀਰ ਪੱਖੋਂ ਬੀਮਾਰ ਰਹਿਣ ਵਾਲੇ ਕਮਲਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਾਲੇ ਵੀ ਸੁਪਨਾ ਹੈ ਕਿ ਉਹ ਪੰਜਾਬ ਵਿੱਚ ਭਲੇ ਦੇ ਕੰਮ ਕਰਨ ਵਾਲੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਅਤੇ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਵਾਪਸ ਆਪਣੇ ਘਰ ਲਿਆਉਣ ਵਾਲੇ ਓਬਰਾਏ ਦੀ ਕਲਾਕ੍ਰਿਤੀ ਬਣਾਉਣਾ ਚਾਹੁੰਦੇ ਹਨ। ਪਰ ਅੱਜ ਕੱਲ੍ਹ ਦੇ ਇੰਟਰਨੈੱਟ ਦੇ ਯੁੱਗ ਵਿੱਚ ਅਜਿਹੇ ਕਲਾਕਾਰ ਅਲੋਪ ਹੁੰਦੇ ਜਾ ਰਹੇ ਹਨ ਲੋੜ ਹੈ, ਅੱਜਕੱਲ੍ਹ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਅੱਜ ਕੱਲ੍ਹ ਦੀ ਨੌਜ਼ਵਾਨੀ ਦੇ ਸਮਕਸ਼ ਪੇਸ਼ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਲੋਕ ਇਹੀ ਜਿਹੀ ਕਲਾ ਨੂੰ ਦੇਖ ਸਕਣ।
ਇਹ ਵੀ ਪੜੋ:-80 ਸਾਲਾਂ ਬਜ਼ੁਰਗ ਮਾਂ ਆਪਣੇ ਦੋ ਅੰਨ੍ਹੇ ਬੱਚਿਆਂ ਦਾ ਬਣੀ ਸਹਾਰਾ, ਨਹੀਂ ਲਈ ਕਿਸੇ ਨੇ ਸਾਰ