ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਇਸ ਕਾਰਵਾਈ ਵਿਚਕਾਰ ਪੁਲਿਸ ਨੇ ਕਈ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤੀ ਹੈ। ਅੰਮ੍ਰਿਤਪਾਲ ਦੀਆਂ ਕੁਝ ਸੀਸੀਟੀਵੀ ਫੁਟੇਜ ਵੀ ਪੁਲਿਸ ਹੱਥ ਲੱਗੀਆਂ ਹਨ। ਤਾਜ਼ਾ ਸੀਸੀਟੀਵੀ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਦੋਵੇਂ ਵੱਖੋ-ਵੱਖ ਦਿਸ਼ਾਵਾਂ ਵੱਲ ਨਿਕਲਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਇੱਕ ਡੇਰੇ ਤੋਂ ਇੱਕ ਨਵਾਂ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੰਮ੍ਰਿਤਪਾਲ ਦੇ ਸਾਥੀ ਪਾਪਲਪ੍ਰੀਤ ਦੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰ ਦੱਸ ਰਹੇ ਹਨ ਕਿ ਮਨਰਾਇਆਂ ਗਵਾਂ ਵਿੱਚ ਪੁਲਿਸ ਵੱਲੋਂ ਘੇਰਾਬੰਦੀ ਕਰਨ ਤੋਂ ਬਾਅਦ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਵੱਖ-ਵੱਖ ਦਿਸ਼ਾਵਾਂ ਵੱਲ ਭੱਜ ਗਏ। ਜੋਗਾ ਸਿੰਘ ਵੀ ਪਪਲਪ੍ਰੀਤ ਦੇ ਨਾਲ ਸੀ ਅਤੇ ਦੋਵੇਂ 29 ਮਾਰਚ ਨੂੰ ਇੱਕ ਡੇਰੇ ਵਿੱਚ ਰੁਕੇ ਸਨ, ਜਿਸ ਤੋਂ ਬਾਅਦ ਸਾਹਨੇਵਾਲ ਲੁਧਿਆਣਾ ਵੱਲ ਭੱਜ ਗਏ। ਸੂਤਰ ਇਹ ਵੀ ਦੱਸ ਰਹੇ ਹਨ ਕਿ ਹੁਣ ਅੰਮ੍ਰਿਤਪਾਲ ਅਤੇ ਪਾਪਲਪ੍ਰੀਤ ਇਕੱਠੇ ਨਹੀਂ ਹਨ ਅਤੇ ਕਿਤੇ ਵੱਖ-ਵੱਖ ਲੁਕੇ ਹੋਏ ਹਨ। ਇਹ ਸੀਸੀਟੀਵੀ ਹੁਸ਼ਿਆਰਪੁਰ ਦੇ ਕਿਸੇ ਗੁਰਦੁਆਰੇ ਦੀ ਦੱਸੀ ਜਾ ਰਹੀ ਹੈ ਜਿਸ ਵਿਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨਜ਼ਰ ਆ ਰਹੇ ਹਨ, ਪਰ ਇਸ ਵੀਡਿਓ ਦੀ ਪੁਸ਼ਟੀ ਕਿਸੀ ਵੀ ਪੁਲਸ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ :Operation Amritpal Live Updates: ਅੰਮ੍ਰਿਤਪਾਲ ਦੀ ਭਾਲ ਜਾਰੀ, ਅੰਮ੍ਰਿਤਪਾਲ ਤੇ ਪਪਲਪ੍ਰੀਤ ਹੋਏ ਵੱਖ-ਵੱਖ !