ਪੰਜਾਬ

punjab

ਦੁਬਈ ਵਿੱਚ ਹੁਸ਼ਿਆਰਪੁਰ ਦੇ ਜਵਾਨ ਦੀ ਸ਼ਾਨਦਾਰ ਜਿੱਤ

ਹੁਸ਼ਿਆਰਪੁਰ ਦੇ ਮੁਹੱਲਾ ਮਾਊਂਟ ਐਵੀਨਿਊ ਦੇ ਜਵਾਨ ਨੇ ਦੁਬਈ 'ਚ ਹੋਈ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਬੁਦੋਕੋਨ ਕੱਪ 2022 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਇੱਕ ਗੋਲਡ ਅਤੇ ਸਿਲਵਰ ਦਾ ਮੈਡਲ ਜਿੱਤਿਆ ਹੈ।

By

Published : Jul 2, 2022, 2:34 PM IST

Published : Jul 2, 2022, 2:34 PM IST

ਦੁਬਈ 'ਚ ਸ਼ਾਨਦਾਰ ਜਿੱਤ
ਦੁਬਈ 'ਚ ਸ਼ਾਨਦਾਰ ਜਿੱਤ

ਹੁਸ਼ਿਆਰਪੁਰ: ਦੁਬਈ 'ਚ ਹੋਈ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਬੁਦੋਕੋਨ ਕੱਪ 2022 (International Karate Championship Budokon Cup 2022) ‘ਚ ਹੁਸ਼ਿਆਰਪੁਰ ਦੇ ਮੁਹੱਲਾ ਮਾਊਂਟ ਐਵੀਨਿਊ (Mohalla Mount Avenue of Hoshiarpur) ਦੇ ਰਹਿਣ ਵਾਲੇ 8 ਸਾਲਾ ਅਨਹਦਪ੍ਰੀਤ ਸਿੰਘ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਇੱਕ ਗੋਲਡ ਅਤੇ ਸਿਲਵਰ ਦਾ ਮੈਡਲ ਜਿੱਤਿਆ ਹੈ। ਅਨਹਦਪ੍ਰੀਤ ਸਿੰਘ ਦੀ ਇਸ ਪ੍ਰਾਪਤੀ ‘ਤੇ ਜਿੱਥੇ ਘਰ ‘ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਵੀ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ:ਕਾਉਂਟਰ ਇੰਟੈਲੀਜੇਂਸ ਦੇ ਸੀਨੀਅਰ ਅਧਿਕਾਰੀ ਨੂੰ ਜਾਨੋ ਮਾਰਨ ਦੀ ਧਮਕੀ !

ਦੁਬਈ 'ਚ ਸ਼ਾਨਦਾਰ ਜਿੱਤ

ਜਾਣਕਾਰੀ ਦਿੰਦਿਆਂ ਅਨਹਦਪ੍ਰੀਤ ਦੇ ਪਿਤਾ ਡਾ. ਗਗਨਦੀਪ ਸਿੰਘ ਅਤੇ ਕੋਚ ਅਭਿਸ਼ੇਕ ਠਾਕੁਰ (Coach Abhishek Thakur) ਨੇ ਦੱਸਿਆ ਕਿ ਅਨਹਦਪ੍ਰੀਤ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ‘ਚ ਹੋਈਆਂ ਨੈਸ਼ਨਲ ਅਤੇ ਸੂਬਾ ਪੱਧਰੀ ਖੇਡਾਂ (State level games) ‘ਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਿਆ ਹੈ ਅਤੇ ਉਸ ਦੀਆਂ ਉਪਲਬਦੀਆਂ ਨੂੰ ਵੇਖਦਿਆਂ ਹੋਇਆਂ ਹੀ ਉਸ ਨੂੰ ਦੁਬਈ ‘ਚ ਹੋਈ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ‘ਚ ਭਾਗ ਲੈਣ ਲਈ ਭੇਜਿਆ ਗਿਆ ਸੀ, ਜਿੱਥੇ ਆਪਣੇ ਭਾਰ ਵਰਗ ‘ਚ ਉਸ ਵੱਲੋਂ ਬਾਕਮਾਲ ਪੇਸ਼ਕਸ਼ ਕਰਦਿਆਂ ਹੋਇਆਂ ਇੱਕ ਗੋਲਡ ਅਤੇ ਸਿਲਵਰ ਦਾ ਮੈਡਲ ਜਿੱਤ (Won Gold and Silver medals) ਕੇ ਭਾਰਤ ਦਾ ਨਾਮ ਦੁਨੀਆ ਭਰ ‘ਚ ਰੋਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸਿ਼ਪ ਚ ਵੱਖ ਵੱਖ ਦੇਸ਼ਾਂ ਦੇ 500 ਤੋਂ ਵਧੇਰੇ ਬੱਚਿਆਂ ਨੇ ਭਾਗ ਲਿਆ ਸੀ।


ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ, ਮੰਤਰੀਆਂ ਦੇ ਦੌੜ ’ਚ ਹਨ ਇਹ ਵਿਧਾਇਕ ਸ਼ਾਮਲ

ABOUT THE AUTHOR

...view details