ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਪਹਾੜੀ ਖ਼ਿੱਤੇ ਦੇ ਅੱਧੀ ਦਰਜ਼ਨ ਪਿੰਡਾਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਦਾ ਪੈਦਾ ਹੋ ਗਿਆ ਜਦੋਂ ਬਾਘ ਵੱਲੋਂ ਇੱਕ ਪਾਲਤੂ ਗਾਂ ਨੂੰ ਮਾਰ ਦਿੱਤਾ ਅਤੇ ਉਸ ਦਾ ਅੱਧਾ ਸਰੀਰ ਖ਼ਾ ਲਿਆ| ਪੀੜਿਤ ਕਿਸਾਨ ਨੇ ਗਾਂ ਆਪਣੇ ਪਿੰਡ ਦੇ ਬਾਹਰ-ਬਾਹਰ ਬਣੇ ਪਸ਼ੂਆਂ ਦੇ ਵਾੜੇ ਵਿਚ ਬੰਨ੍ਹੀ ਹੋਈ ਸੀ।
ਬਾਘ ਨੇ ਗਾਂ ਨੂੰ ਵਾੜੇ ਵਿੱਚੋਂ ਚੁੱਕ ਕੇ ਜੰਗਲ ਵੱਲ ਨੂੰ ਲਿਜਾਉਣ ਦੀ ਕੋਸ਼ਿਸ਼ ਕੀਤੀ। ਪਰੰਤੂ ਕੁੱਝ ਦੂਰ ਲਿਜਾ ਕੇ ਉਸ ਨੇ ਉੱਥੇ ਹੀ ਗਾਂ ਨੂੰ ਮਾਰ ਦਿੱਤਾ। ਬਾਘ ਦੇ ਆਸ ਪਾਸ ਦੂਰ ਤੱਕ ਪੈਰਾਂ ਦੇ ਨਿਸ਼ਾਨਾਂ ਤੋਂ ਬਾਘ ਦੀ ਪੁਸ਼ਟੀ ਹੋਈ। ਪੀੜਿਤ ਪਰਿਵਾਰ ਦੀ ਗਾਂ ਗਰਭਵਤੀ ਸੀ।
ਬਾਘ ਨੇ ਮਾਰੀ ਗਾਂ ਤੋਂ ਬਾਅਦ ਕੰਡੀ ਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਮਿਲੀ ਜਾਣਕਾਰੀ ਅਨੁਸਾਰ ਕਮਲੇਸ਼ ਕੁਮਾਰੀ ਪਤਨੀ ਰਣਜੀਤ ਸਿੰਘ ਵਾਸੀ ਗੰਗੂਵਾਲ ਕੋਠੀ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਬਾਹਰਵਾਰ ਬਣੇ ਆਪਣੇ ਪਸ਼ੂਆਂ ਦੇ ਵਾੜੇ 'ਚ ਆਪਣੇ ਪਸ਼ੂ ਬੰਨ੍ਹੇ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦੀ ਇੱਕ ਸੂਣ ਵਾਲੀ ਗਾਂ ਨੂੰ ਅਹਿਤਿਆਦ ਵਜੋਂ ਉਸ ਨੇ ਵਾੜੇ ਦੇ ਬਾਹਰਲੇ ਪਾਸੇ ਬੰਨ੍ਹ ਦਿੱਤਾ ਅਤੇ ਰਾਤ ਗਿਆਰਾਂ ਵਜੇ ਦੇ ਕਰੀਬ ਉਹ ਘਰ ਆ ਗਈ।
ਉਸ ਨੇ ਦੱਸਿਆ ਕਿ ਜਦੋਂ ਉਹ ਵਾੜੇ ਪਹੁੰਚੀ ਤਾਂ ਉਸ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਜਦੋਂ ਉਸ ਨੇ ਦੇਖਿਆਂ ਕਿ ਉਸ ਦੀ ਸੂਣ ਵਾਲੀ ਗਾਂ ਲਹੂ ਲੁਹਾਣ ਹੋਈ ਪਈ ਹੈ। ਉਸ ਦੀ ਗਰਦਨ ਪੂਰੀ ਤਰ੍ਹਾਂ ਨਾਲ ਖਾਧੀ ਹੋਈ ਸੀ। ਉਸ ਨੇ ਦੱਸਿਆ ਕਿ ਦੂਰ ਦੂਰ ਤੱਕ ਜਦੋਂ ਉਸ ਨੇ ਬਾਘ ਦੇ ਪੈਰਾਂ ਦੇ ਨਿਸ਼ਾਨ ਦੇਖ਼ੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਸ ਨੇ ਤੁੰਰਤ ਪਿੰਡ ਵਾਸੀਆਂ ਅਤੇ ਜੰਗਲਾਤ ਵਿਭਾਗ ਵਾਲਿਆਂ ਨੂੰ ਦੱਸਿਆ ਕਿ ਪਰੰਤੂ ਕੋਈ ਵੀ ਉੱਥੇ ਨਾ ਪਹੁੰਚੇ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਇੱਕ ਕੁੱਤਾ ਵੀ ਇਸੇ ਤਰਾਂ ਖ਼ਾਧਾ ਗਿਆ ਸੀ ਅਤੇ ਰੋਜਾਨਾ ਹੀ ਰਾਤ ਨੂੰ ਪਿੰਡ ਦੇ ਅਵਾਰਾ ਕੁੱਤੇ ਲਗਾਤਾਰ ਝੁੰਡਾਂ ਵਿਚ ਭੌਂਕਦੇ ਹਨ।
ਜੰਗਲੀ ਜੀਵ ਸੁੱਰਿਖ਼ਆ ਅਧਿਕਾਰੀਆਂ ਨੇ ਮਰੀ ਗਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਬਲਾਕ ਅਫ਼ਸਰ ਜੰਗਲੀ ਜੀਵ ਰਾਜਪਾਲ ਸਿੰਘ ਨੇ ਦੱਸਿਆ ਕਿ ਮਰੀ ਹੋਈ ਗਾਂ ਦਾ ਪੋਸਟ ਮਾਰਟਮ ਕਰਵਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਬਾਘ ਦੇ ਪੈਰਾਂ ਦੇ ਨਿਸ਼ਾਨ ਦੇਖ਼ੇ ਹਨ।
ਇਹ ਵੀ ਪੜ੍ਹੋ:-ਦਿੱਲੀ 'ਚ ਫਿਰ ਮਿਲੇਗੀ ਸ਼ਰਾਬ 'ਤੇ ਛੋਟ, ਜਾਣੋ MRP 'ਤੇ ਕਿੰਨਾ ਮਿਲੇਗਾ ਡਿਸਕਾਊਂਟ