ਹੁਸ਼ਿਆਰਪੁਰ:ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਝੁੰਗੀਆਂ ਵਿੱਚ ਅੱਜ ਸਵੇਰੇ ਜਵਾਈ ਨੇ ਆਪਣੀ ਸੱਸ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ। ਘਟਨਾ ਤੜਕਸਾਰ ਸਵੇਰੇ 6 ਵਜੇ ਦੀ ਹੈ। ਘਟਨਾ ਵਾਪਰਨ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜੋ: ਪਠਾਨਕੋਟ 'ਚ ਫੌਜ ਦੀ ਸਿਖਲਾਈ ਦੌਰਾਨ 1 ਜਵਾਨ ਦੀ ਮੌਤ, ਕੁਝ ਦੀ ਹਾਲਤ ਖਰਾਬ
ਪਰਿਵਾਰਕ ਸੂਤਰਾਂ ਅਨੁਸਾਰ ਜਵਾਈ ਮਨਦੀਪ ਸਿੰਘ ਵਾਸੀ ਭਾਰ ਸਿੰਘਪੁਰਾ ਵਿਆਹ ਤੋਂ ਬਾਅਦ ਵਿਦੇਸ਼ ਚਲਾ ਗਿਆ ਸੀ। ਉਸਦੀ ਪਤਨੀ ਸ਼ਬਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਨੂੰ ਵੀ ਨਹੀਂ ਪਤਾ ਕੇ ਮਨਦੀਪ ਵਿਦੇਸ਼ ਤੋਂ ਕਦੋਂ ਆਇਆ। ਮਨਦੀਪ ਸਿੰਘ ਰਾਤ ਦਸ ਵਜੇ ਪਿੰਡ ਝੁੰਗੀਆਂ ਪੁੱਜਾ ਤੇ ਰਾਤ ਸਹੁਰੇ ਘਰ ਰਹਿਣ ਤੋਂ ਬਾਅਦ ਉਹ ਸੁਵੇਰੇ 6 ਵਜੇ ਪਤਨੀ ਅਤੇ ਸੱਸ ਬਲਵੀਰ ਕੌਰ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ।
ਪਤੀ ਨੇ ਪਤਨੀ ਸਣੇ ਸੱਸ ਨੂੰ ਮਾਰੀ ਗੋਲੀ ਉਥੇ ਹੀ ਸੱਸ ਬਲਬੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮੁਲਜ਼ਮ ਦੀ ਪਤਨੀ ਸ਼ਬਦੀਪ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੈ। ਫਿਲਹਾਲ ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਕਿਸਾਨਾਂ ਦੇ ਹੱਕ ‘ਚ ਮੁਸਲਿਮ ਭਾਈਚਾਰੇ ਦਾ ਵੱਡਾ ਐਲਾਨ