ਹੁਸ਼ਿਆਰਪੁਰ: ਵਿਦੇਸ਼ ਦੀ ਧਰਤੀ ਤੋਂ ਲਗਾਤਾਰ ਪੰਜਾਬੀਆਂ ਦੀ ਮੌਤ ਹੋਣ ਦੀਆਂ ਮਾੜੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਅਜਿਹੀਆਂ ਘਟਨਾਵਾਂ ਕਾਰਨ ਪੰਜਾਬ ਵਸਦੇ ਪਰਿਵਾਰਾਂ ਉੱਤੇ ਵੱਡੇ ਦੁੱਖ ਆਣ ਪੈਂਦੇ ਨੇ। ਤਾਜ਼ਾ ਮਾਮਲਾ ਮੁੜ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਪਿੰਡ ਡੁਗਰੀ ਅਵਾਨਾ ਦੀ ਇੱਕ ਵਿਆਹੁਤਾ ਅਮਨਪ੍ਰੀਤ ਕੌਰ ਜੋ ਕਿ ਮਹਿਜ਼ 6 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਈ ਸੀ। ਹੁਣ ਉਸ ਦੀ ਉੱਥੇ ਭੇਤਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਮਾੜੀ ਖਬਰ ਸਾਹਮਣੇ ਆਈ ਹੈ।
ਕੈਨੇਡਾ ਵਿੱਚ ਪੰਜਾਬਣ ਦੀ ਭੇਤਭਰੇ ਹਾਲਾਤਾਂ 'ਚ ਮੌਤ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼ - Amandeep Kaurs death in Canada
ਹੁਸ਼ਿਆਰਪੁਰ ਦੇ ਪਿੰਡ ਡੂਗਰੀ ਅਵਾਨਾ ਤੋਂ 6 ਮਹੀਨੇ ਪਹਿਲਾਂ ਸਟੱਡੀ ਵੀਜ਼ਾ ਉੱਤੇ ਕੈਨੇਡਾ ਦੇ ਸ਼ਹਿਰ ਸਰੀ ਗਈ ਵਿਆਹੁਤਾ ਔਰਤ ਅਮਨਦੀਪ ਕੌਰ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਲਾਸ਼ ਉਸ ਦੇ ਕਮਰੇ ਵਿੱਚ ਹੀ ਪੱਖੇ ਨਾਲ ਲਟਕਦੀ ਮਿਲੀ ਹੈ।
6 ਮਹੀਨੇ ਪਹਿਲਾਂ ਗਈ ਸੀ ਮ੍ਰਿਤਕਾ ਵਿਦੇਸ਼:ਮ੍ਰਿਤਕਾ ਦੇ ਪਤੀ ਲਖਬੀਰ ਸਿੰਘ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦਾ ਵਿਆਹ ਆਦਮਪੁਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਬੀਤੇ ਸਾਲ ਦੀ 21 ਦਸੰਬਰ ਨੂੰ ਹੀ ਅਮਨਪ੍ਰੀਤ ਕੌਰ ਸਟੱਡੀ ਵੀਜ਼ੇ ਉੱਤੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਈ ਸੀ। ਰੋਜ਼ਾਨਾ ਹੀ ਪਰਿਵਾਰ ਦੀ ਅਮਨਪ੍ਰੀਤ ਨਾਲ ਫੋਨ ਉੱਤੇ ਗੱਲਬਾਤ ਹੁੰਦੀ ਸੀ ਅਤੇ ਉਨ੍ਹਾਂ ਦੀ ਇੱਕ 6 ਸਾਲਾ ਦੀ ਧੀ ਵੀ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਬੀਤੇ ਐਤਵਾਰ ਉਹ ਪੂਰੀ ਰਾਤ ਉਸ ਨੂੰ ਫੋਨ ਉੱਤੇ ਮੈਸਜ ਕਰ ਰਿਹਾ ਸੀ ਪਰ ਅਮਨਪ੍ਰੀਤ ਦਾ ਕੋਈ ਵੀ ਜਵਾਬ ਨਹੀਂ ਆਇਆ।
- ਖੰਨਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਘਰ 'ਚ ਹੋ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, 7 ਸਾਲ ਬਾਅਦ ਦਿਵਾਲੀ ਮੌਕੇ ਆਉਣਾ ਸੀ ਘਰ
- Firing in Goindwal Sahib: ਗੋਇੰਦਵਾਲ ਸਾਹਿਬ ਵਿਖੇ ਹਮਲਾਵਰਾਂ ਨੇ ਘਰ ਉਤੇ ਵਰ੍ਹਾਈਆਂ ਗੋਲ਼ੀਆਂ
- QS World University Ranking ਵਿੱਚ ਆਈਆਈਟੀ ਬੰਬੇ ਟਾਪ 150 ਵਿੱਚ, ਮੁੱਖ ਕਵਾਕਕੁਆਰੇਲੀ ਨੇ ਉਪਲੱਬਧੀ 'ਤੇ ਦਿੱਤੀ ਵਧਾਈ
ਮ੍ਰਿਤਕਾ ਨੇ ਖੁਦਕੁਸ਼ੀ ਕੀਤੀ:ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਉਸ ਵਕਤ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਮਕਾਨ ਮਾਲਕ ਨੇ ਫੋਨ ਚੁੱਕਿਆ ਅਤੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ 6 ਸਾਲਾ ਦੀ ਧੀ ਵੀ ਹੈ। ਪੀੜਤ ਪਰਿਵਾਰ ਨੇ ਦੋਹਾਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਕਿ ਆਖਿਰਕਾਰ ਅਮਨਪ੍ਰੀਤ ਵਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ ਹੈ। ਮ੍ਰਿਤਕਾ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਮ੍ਰਿਤਕਾ ਦੇ ਪਤੀ ਅਤੇ ਉਸ ਦੀ ਧੀ ਨੂੰ ਕੈਨੇਡਾ ਜਾਣ ਲਈ ਵੀਜ਼ਾ ਦੇਵੇ ਤਾਂ ਜੋ ਉਹ ਮੌਕੇ ਉੱਤੇ ਜਾ ਕੇ ਸਾਰੇ ਹਾਲਾਤਾਂ ਬਾਰੇ ਜਾਣ ਸਕਣ ਅਤੇ ਆਖਰੀ ਬਾਰ ਅਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਵੇਖ ਸਕਣ।