ਹੁਸ਼ਿਆਰਪੁਰ: ਕੋਰੋਨਾ ਕਾਲ ਦੌਰਾਨ ਪਿਤਾ ਨੂੰ ਹੋਈ ਟੀਬੀ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਸਕੂਲ ਤੋਂ ਗ਼ੈਰਹਾਜ਼ਰ ਰਹੀ ਇਕ ਵਿਦਿਆਰਥਣ ਦਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (Government Senior Secondary School Girls) ਦੇ ਪ੍ਰਬੰਧਕਾਂ ਨੇ ਵਿਦਿਆਰਥਣ ਜਾ ਰਿਜ਼ਲਟ ਨਾਂ ਦੇ ਕੇ ਨਾਮ ਕੱਟ ਦਿੱਤਾ। ਜਿਸ ਕਾਰਨ ਕੋਰੋਨਾ ਕਾਲ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੀ ਕਾਰਗੁਜ਼ਾਰੀ ਕਾਰਨ ਮੁਲਾਂਕਣ ਕਰਕੇ ਵਿਦਿਆਰਥੀਆਂ (Students) ਨੂੰ ਪਾਸ ਕਰਨ ਦੀਆਂ ਹਦਾਇਤਾਂ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ।
ਇਕ ਸਾਲ ਖਰਾਬ ਹੋਣ ਤੋਂ ਬਾਅਦ ਘਰ ਵਿੱਚ ਆਪਣੇ ਪਿਤਾ ਅਤੇ ਮਾਤਾ ਦੀ ਦੇਖ ਭਾਲ ਕਰਦੀ ਕੁੜੀ ਨੇ ਮੰਗ ਕੀਤੀ ਕਿ ਉਹ ਪੜ੍ਹਨਾ ਚਾਹੁੰਦੀ ਹੈ ਅਤੇ ਉਸ ਨੂੰ ਬਾਕੀ ਵਿਦਿਆਰਥੀਆਂ (Students) ਦੀ ਤਰ੍ਹਾਂ ਪਾਸ ਕੀਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥਣ (Students) ਯਸ਼ਿਕਾ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਸਦੇ ਪਿਤਾ ਨੂੰ ਟੀਬੀ ਦੀ ਬਿਮਾਰੀ ਹੋ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਿਤਾ ਜਰਨੈਲ ਸਿੰਘ ਦਾ ਇਲਾਜ ਕਰਵਾਉਣ ਲਈ ਵੱਖ-ਵੱਖ ਸ਼ਹਿਰਾਂ 'ਚ ਜਾਣਾ ਪੈ ਰਿਹਾ ਸੀ ਅਤੇ ਉਸ ਦੀ ਆਨਲਾਈਨ ਹੋ ਰਹੀ ਪੜ੍ਹਾਈ ਵਿੱਚ ਵੀ ਰੁਕਾਵਟ ਪੈ ਗਈ।
ਉਸ ਨੇ ਦੱਸਿਆ ਕਿ ਉਸ ਨੂੰ ਪੜ੍ਹਾਈ ਦੌਰਾਨ ਹੀ ਇੱਕ ਦੁਕਾਨ 'ਤੇ ਨੌਕਰੀ ਕਰਕੇ ਘਰ ਦਾ ਖਰਚਾ ਵੀ ਚੁੱਕਣਾ ਪੈ ਗਿਆ। ਵਿਦਿਆਰਥਣ (Students) ਨੇ ਕਿਹਾ ਕਿ ਉਹ ਨੌਵੀਂ ਜਮਾਤ ਵਿੱਚੋਂ 85 ਫੀਸਦ ਨੰਬਰਾਂ ਨਾਲ ਪਾਸ ਹੋਈ ਸੀ ਅਤੇ ਦਸਵੀਂ ਵਿੱਚ ਕੋਰੋਨਾ ਕਾਰਨ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਇਕ ਦੁਕਾਨ 'ਤੇ ਨੌਕਰੀ ਕਰਕੇ ਕਿਸ਼ਤਾਂ ਤੇ ਮੋਬਾਇਲ ਲੈ ਕੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ।