ਗੜ੍ਹਸ਼ੰਕਰ: ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਜੋ ਕਿ ਪਿੱਛਲੇ ਕਾਫੀ ਸਮੇਂ ਤੋਂ ਖਰਾਬ ਹੋਣ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਸੀ, ਉਸ ਦਾ ਨੀਂਹ ਪੱਥਰ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਦੇ ਪਿੰਡ ਕੁੱਕੜ ਮਜਾਰਾ ਵਿੱਖੇ ਰੱਖਿਆ। 37.73 ਕਿਲੋਮੀਟਰ ਲੰਮੀ ਸੜ੍ਹਕ ਦੇ ਨਵੀਨੀਕਰਣ ’ਤੇ 40 ਕਰੋੜ 20 ਲੱਖ ਰੁਪਏ ਦੀ ਲਾਗਤ ਆਏਗੀ।
ਸੜ੍ਹਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਸੜ੍ਹਕ ਦੇ ਨਵੀਨੀਕਰਨ ਕਰਨ ਲਈ ਨੀਂਹ ਪੱਥਰ ਰੱਖਣ ਮੌਕੇ ਉਨ੍ਹਾਂ ਦੇ ਨਾਲ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਮੋਹਣ ਸਿੰਘ ਥਿਆੜਾ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਪੰਕਜ ਕਿਰਪਾਲ ਕਾਂਗਰਸ, ਕੈਪਟਨ ਆਰ ਐਸ ਪਠਾਣੀਆਂ ਕਾਂਗਰਸ ਅਤੇ ਬਲਾਚੌਰ ਤੋਂ ਵਿਧਾਇਕ ਦਰਸ਼ਨ ਸਿੰਘ ਮੰਗੂਪੁਰ ਅਤੇ ਪੀ ਡਬਲਿਊ ਡੀ ਦੇ ਅਧਿਕਾਰੀ ਵਿਸ਼ੇਸ਼ ਤੋਰ ਤੇ ਹਾਜਰ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਲੋਕਾਂ ਨੂੰ ਗੁਮਰਾਹ:ਮਨੀਸ਼ ਤਿਵਾਰੀ ਅਕਾਲੀ ਰਾਜ ਵੇਲੇ ਲੋਕਾਂ ਨੂੰ ਕੀਤਾ ਗਿਆ ਗੁੰਮਰਾਹ ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਜੇਪੀ ਦੇ ਮੰਤਰੀ ਨਿਤਿਨ ਗਡਕਰੀ ਕੋਲੋਂ ਉਦਘਾਟਨ ਕਰਵਾ ਕੇ ਲੋਕਾਂ ਨੂੰ ਗੁਮਰਾਹ ਕੀਤਾ। ਉਨ੍ਹਾਂ ਕਿਹਾ ਕਿ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੇਵਲ ਦਾ ਦੀ ਦਰਾਂ 100 ਰੁਪਏ ਕੀਤੀਆਂ ਗਈਆਂ ਹਨ।
ਕੇਬਲ ਦਰਾਂ ਟਰਾਈ ਦੇ ਅਧਿਕਾਰ ਖੇਤਰ ਵਿੱਚ
ਮੁੱਖ ਮੰਤਰੀ ਦੇ ਇਸ ਬਿਆਨ ਤੇ ਉਨ੍ਹਾਂ ਕਿਹਾ ਕਿ ਉਹ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹੇ ਹਨ। ਉਨ੍ਹਾਂ ਕਿਹਾ ਕਿ ਕੇਵਲ ਦਾ ਰੇਟ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) ਕਰਦੀ ਹੈ ਤੇ ਇਹ ਅਥਾਰਟੀ 2004 ਵਿੱਚ ਬਣਾਈ ਗਈ ਸੀ, ਜੋ ਕੀਮਤ ਤਹਿ ਕਰਦੀ ਹੈ ਅਤੇ ਸੂਬਾ ਸਰਕਾਰ ਸਿਰਫ਼ ਟੈਕਸ ਘਟਾ ਸਕਦੀ ਹੈ। ਮਨੀਸ਼ ਤਿਵਾਰੀ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਉਹ ਆਪਣੇ ਸੰਸਦੀ ਖੇਤਰ ਸ਼੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਪ੍ਰਤੀ ਪ੍ਰਤੀਬੱਧ ਹਨ ਤੇ ਸ਼ੁਹਿੱਰਦਤਾ ਨਾਲ ਕੰਮ ਕਰਨਗੇ ਤੇ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣਗੇ।
ਲੋਕਾਂ ਦੀਆਂ ਜਾਣੀਆਂ ਸਮੱਸਿਆਵਾਂ
ਸ੍ਰੀ ਤਿਵਾਰੀ ਨੇ ਇਸ ਦੌਰਾਨ ਇਲਾਕੇ ਦੇ ਹੋਰ ਮੁਅੱਜਿਜ ਵਿਅਕਤੀਆਂ ਨਾਲ ਮੁਲਾਕਾਤ ਵੀ ਕੀਤੀ ਤੇ ਲੋਕਾਂ ਤੇ ਆਪਣੇ ਵਰਕਰਾਂ ਦੀਆਂ ਸਮੱਸਿਆਵਾਂ ਵੀ ਜਾਣੀਆਂ। ਸੰਸਦ ਮੈਂਬਰ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਅਫਵਾਹਾਂ ਵਿੱਚ ਨਹੀਂ ਆਉਣਾ ਚਾਹੀਦਾ। ਜਿਕਰਯੋਗ ਹੈ ਕਿ ਸੰਸਦ ਮੈਂਬਰ ਮਨੀਸ਼ ਤਿਵਾਰੀ ਅੱਜ ਉਚੇਚੇ ਤੌਰ ’ਤੇ ਆਪਣੇ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਗਏ ਸੀ।
ਇਹ ਵੀ ਪੜ੍ਹੋ:ਸ੍ਰੀ ਅਨੰਦਪੁਰ ਸਾਹਿਬ 'ਚ ਸੀਵਰੇਜ ਓਵਰਫਲੋ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ