ਪੰਜਾਬ

punjab

ETV Bharat / state

ਹੁਸ਼ਿਆਰਪੁਰ: ਅਕਾਲੀ ਵਰਕਰਾਂ ਨੇ ਕੀਤਾ ਪਾਵਰਕਾਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ

ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਪਾਵਰਕਾਮ ਅੱਗੇ ਕਾਂਗਰਸ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ

ਅਕਾਲੀ ਆਗੂਆਂ ਦਿੱਤਾ ਪਾਵਰਕਾਮ ਅੱਗੇ ਕਾਂਗਰਸ ਵਿਰੁੱਧ ਰੋਸ ਧਰਨਾ
ਅਕਾਲੀ ਆਗੂਆਂ ਦਿੱਤਾ ਪਾਵਰਕਾਮ ਅੱਗੇ ਕਾਂਗਰਸ ਵਿਰੁੱਧ ਰੋਸ ਧਰਨਾ

By

Published : Jul 2, 2021, 8:45 PM IST

Updated : Sep 13, 2021, 8:08 PM IST

ਹੁਸ਼ਿਆਰਪੁਰ:ਪੰਜਾਬ 'ਚ ਬਿਜਲੀ ਸੰਕਟ ਦੇ ਚੱਲਦਿਆਂ ਵੱਖ-ਵੱਖ ਪਾਰਟੀਆਂ ਪੰਜਾਬ ਸਰਕਾਰ ਖ਼ਿਲਾਫ਼ ਰੋੋਸ ਜ਼ਾਹਿਰ ਕਰ ਰਹੀਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੁੱਕਰਵਾਰ ਹੁਸਿ਼ਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਚੱਬੇਵਾਲ ਵਿਖੇ ਬਿਜਲੀ ਘਰ ਦੇ ਬਾਹਰ ਕਾਂਗਰਸ ਸਰਕਾਰ ਵਿਰੁੱਧ ਰੋਸ ਧਰਨਾ ਦਿੰਦਿਆਂ ਹੋਇਆ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਹਰ ਇੱਕ ਫਰੰਟ ਤੇ ਫੇਲ੍ਹ ਹੋ ਗਈ ਹੈ, ਪਰੰਤੂ ਬਿਜਲੀ ਕਾਰਨ ਜੋ ਪਿਛਲੇ 3 ਦਿਨਾਂ ਤੋਂ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਲੈ ਕੇ ਲੋਕਾਂ 'ਚ ਕਾਂਗਰਸ ਸਰਕਾਰ ਪ੍ਰਤੀ ਰੋਸ ਹੋਰ ਵੀ ਵੱਧ ਗਿਆ ਹੈ।

ਅਕਾਲੀ ਆਗੂਆਂ ਦਿੱਤਾ ਪਾਵਰਕਾਮ ਅੱਗੇ ਕਾਂਗਰਸ ਵਿਰੁੱਧ ਰੋਸ ਧਰਨਾ

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਵਿਕਾਸ ਦੇ ਵਾਅਦੇ ਕਰਦੇ ਨਹੀਂ ਸੀ ਥੱਕਦੇ, ਪਰ ਅੱਜ ਜੋ ਹਾਲਾਤ ਬਣੇ ਹੋਏ ਹਨ ਉਸ ਨਾਲ ਲੋਕਾਂ ਦਾ ਕਾਂਗਰਸ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਭੰਗ ਹੋ ਚੁੱਕਾ ਹੈ ਤੇ ਲੋਕ ਹੁਣ ਕਾਂਗਰਸ ਨੂੰ ਸੱਤਾ ਚੋਂ ਚੱਲਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾਂ 'ਚ ਆ ਕੇ ਲੋਕਾਂ ਨੂੰ ਵਧੀਆਂ ਮਾਹੌਲ ਪ੍ਰਦਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-Punjab Electricity Crisis : ਪਾਵਰਕੌਮ ਦੇ CMD ਤੋਂ ਜਾਣੋ ਕਦੋਂ ਹੋਵੇਗਾ ਬਿਜਲੀ ਕੱਟਾ ਦਾ ਹੱਲ

Last Updated : Sep 13, 2021, 8:08 PM IST

ABOUT THE AUTHOR

...view details