ਹੁਸ਼ਿਆਰਪੁਰ:ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਕਈ ਅਜਿਹੇ ਹੋਰ ਨੌਜਵਾਨ ਜਿਹੜੇ ਵਿਦੇਸ਼ ਵਿਚ ਬੈਠੇ ਆਪਣੇ ਜੀਵਨ ਸਾਥੀ ਦੇ ਸੱਦੇ ਦੀ ਉਡੀਕ ਵਿਚ ਹਨ ਉਹ ਸਾਹਮਣੇ ਆ ਰਹੇ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਤਾਜੋਵਾਲ ਦੇ ਰਹਿਣ ਵਾਲੀ ਗੁਰਪ੍ਰੀਤ(24) ਦਾ ਵਿਆਹ 2019 ਵਿੱਚ ਮਨਮੀਤ ਕੌਰ ਨਾਲ ਹੋਇਆ ਸੀ ਅਤੇ 15 ਦਿਨ ਬਾਅਦ ਮਨਪ੍ਰੀਤ ਦੀ ਕੈਨੇਡਾ ਦੀ ਫਲਾਈਟ ਸੀ ।
ਗੁਰਪ੍ਰੀਤ ਵਲੋਂ ਸੁਣਾਈ ਗਈ ਹੱਡ ਬੀਤੀ ਮੁਤਾਬਕ ਮਨਪ੍ਰੀਤ ਦਾ ਜੀਜਾ ਮਾਹਿਲਪਰ ਵਿਖੇ ਆਈਲੇਟਸ ਸੈਂਟਰ ਚਲਾਉਂਦਾ ਹੈ ਅਤੇ ਉਨ੍ਹਾਂ ਨੇ ਗੁਰਪ੍ਰੀਤ ਦੇ ਜਾਣਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਸਾਲੀ ਮਨਮੀਤ ਕੌਰ ਵਾਸੀ ਪਿੰਡ ਖੜੋਦੀ ਥਾਣਾ ਮਾਹਿਲਪਰ ਲਈ ਲੜਕਾ ਚਾਹੀਦਾ ਹੈ ਜਿਹੜਾ ਮਨਮੀਤ ਦੀ ਫੀਸ ਭਰ ਕੇ ਉਸਨੂੰ ਵਿਦੇਸ਼ ਭੇਜ ਸਕੇ ਅਤੇ ਉਸ ਤੋਂ ਬਾਅਦ ਮਨਪ੍ਰੀਤ ਉਸ ਮੁੰਡੇ ਨੂੰ ਵੀ ਕੈਨੇਡਾ ਬੁਲਾ ਲਵੇਗੀ। ਗੁਰਪ੍ਰੀਤ ਮੁਤਾਬਕ ਉਨ੍ਹਾਂ ਦਾ ਕਰੀਬ 20 ਲੱਖ ਰੁਪਈਆ ਲੱਗ ਚੁੱਕਿਆ ਹੈ।
ਇਸ ਜਾਣਕਾਰੀ ਤੋਂ ਬਾਅਦ ਗੁਰਪ੍ਰੀਤ ਦੇ ਮਾਤਾ ਪਿਤਾ ਮਨਮੀਤ ਦੇ ਪਰਿਵਾਰ ਅਤੇ ਮਨਮੀਤ ਨੂੰ ਮਿਲੇ ਜਿਥੇ ਇਹਨਾਂ ਦਾ ਵਿਆਹ ਤਹਿ ਹੋ ਗਿਆ। 4 ਭੈਣਾਂ ਦੇ ਭਰਾ ਗੁਰਪ੍ਰੀਤ ਦਾ ਵਿਆਹ ਉਸ ਦੇ ਘਰ ਵਾਲਿਆਂ ਨੇ ਪੂਰੇ ਰੀਝ ਨਾਲ ਕੀਤਾ ਅਤੇ ਵਿਆਹ ਤੋਂ ਪਹਿਲਾਂ ਹੀ ਮਨਮੀਤ ਦੀਆਂ ਫੀਸਾਂ ਕੈਨੇਡਾ ਦੀ ਯੂਨੀਵਰਸਿਟੀ ਨੂੰ ਭੇਜ ਦਿੱਤੀਆਂ। ਵਿਆਹ ਤੋਂ 15 ਦਿਨ ਬਾਅਦ ਮਨਮੀਤ ਦੀ ਕੈਨੇਡਾ ਦੀ ਫਲਾਈਟ ਹੋ ਗਈ ਅਤੇ ਨਾਲ ਹੀ ਸ਼ੁਰੂ ਹੋਇਆ ਗੁਰਪ੍ਰੀਤ ਦਾ ਆਸਾ ਦਾ ਸਫ਼ਰ।