ਪੰਜਾਬ

punjab

ETV Bharat / state

ਕਿਰਨ ਬਾਲਾ ਦੇ ਪਾਕਿਸਤਾਨ ਜਾਣ ਤੋਂ ਬਾਅਦ ਸਹੁਰੇ ਨੇ ਬੱਚਿਆਂ ਦੀ ਪਰਵਰਿਸ਼ ਲਈ ਮਦਦ ਦੀ ਲਾਈ ਗੁਹਾਰ - hoshiarpur news

ਨਨਕਾਣਾ ਸਾਹਿਬ ਮੱਥਾ ਟੇਕਣ ਲਈ ਧਾਰਮਿਕ ਜਥੇ ਨਾਲ ਪਾਕਿਸਤਾਨ ਗਈ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਉੱਥੇ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਉਸ ਦੇ ਤਿੰਨ ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਬੱਚਿਆਂ ਦਾ ਦਾਦਾ ਕਰਦਾ ਹੈ।

ਫ਼ੋਟੋ।
ਫ਼ੋਟੋ।

By

Published : Jul 15, 2020, 2:17 PM IST

ਹੁਸ਼ਿਆਰਪੁਰ: ਅੱਜ ਤੋਂ 2 ਵਰ੍ਹੇ ਪਹਿਲਾਂ ਭਾਰਤ ਤੋਂ ਨਨਕਾਣਾ ਸਾਹਿਬ ਮੱਥਾ ਟੇਕਣ ਲਈ ਧਾਰਮਿਕ ਜਥੇ ਨਾਲ ਪਾਕਿਸਤਾਨ ਗਈ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਉੱਥੇ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਇਹ ਮੁੱਦਾ ਅੰਤਰਰਾਸ਼ਟਰੀ ਪੱਧਰ ਉੱਤੇ ਮੀਡੀਆ ਦੀਆਂ ਸੁਰਖੀਆਂ ਵਿੱਚ ਕਈ ਦਿਨ ਛਾਇਆ ਰਿਹਾ।

ਵੇਖੋ ਵੀਡੀਓ

ਕਿਰਨ ਬਾਲਾ ਪਿਛਲੇ 2 ਸਾਲਾਂ ਤੋਂ ਪਾਕਿਸਤਾਨ ਵਿੱਚ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ ਪਰ ਉਸ ਦੇ 3 ਬੱਚੇ ਜਿਨ੍ਹਾਂ ਨੂੰ ਉਹ ਬੇਸਹਾਰਾ ਛੱਡ ਗਈ ਸੀ, ਉਨ੍ਹਾਂ ਦਾ ਪਾਲਣ ਪੋਸ਼ਣ ਬੱਚਿਆਂ ਦਾ ਦਾਦਾ ਕਰਦਾ ਹੈ। ਕਿਰਨ ਬਾਲਾ ਦੇ ਸਹੁਰੇ ਨਿਹੰਗ ਸਿੰਘ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਜਦ ਪਾਕਿਸਤਾਨ ਵਿੱਚ ਰਹਿ ਗਈ ਸੀ ਤਾਂ ਉਸ ਤੋਂ ਬਾਅਦ ਉਸ ਨੇ ਅਨੇਕਾਂ ਰਾਜਨੀਤਿਕ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਨੂੰਹ ਨੂੰ ਵਾਪਸ ਲਿਆਉਣ ਲਈ ਬੇਨਤੀ ਕੀਤੀ ਸੀ ਪਰ ਕਿਸੇ ਵੀ ਧਿਰ ਨੇ ਉਸ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਘਾਟੀ ਵਾਲੇ ਗੜ੍ਹਸ਼ੰਕਰ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ ਤੇ ਜਦ ਕਿਰਨ ਬਾਲਾ ਪਾਕਿਸਤਾਨ ਚਲੇ ਗਈ ਤਦ ਤੋਂ ਉਸ ਦੇ ਤਿੰਨੋਂ ਬੱਚਿਆਂ ਦੀ ਪਰਵਰਿਸ਼ ਉਹ ਕਰ ਰਿਹਾ ਹੈ। ਤਰਸੇਮ ਸਿੰਘ ਮੁਤਾਬਕ ਉਸ ਕੋਲ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਜੋ ਵੀ ਗੁਜ਼ਰ ਬਸਰ ਹੈ ਉਹ ਧਾਰਮਿਕ ਪ੍ਰੋਗਰਾਮਾਂ ਰਾਹੀਂ ਉਸ ਨੂੰ ਪ੍ਰਾਪਤ ਹੋਣ ਵਾਲੀ ਮਾਇਆ ਉੱਤੇ ਹੀ ਨਿਰਭਰ ਹੈ।

ਤਰਸੇਮ ਸਿੰਘ ਨੇ ਦੱਸਿਆ ਕਿ ਕਿਸੇ ਵੱਲੋਂ ਵੀ ਇਨ੍ਹਾਂ ਤਿੰਨਾਂ ਬੱਚਿਆਂ ਦੀ ਮਦਦ ਲਈ ਇੱਕ ਵੀ ਪੈਸੇ ਦੀ ਮਦਦ ਨਹੀਂ ਕੀਤੀ ਗਈ ਜਦਕਿ ਉਸ ਦੀ ਬਜ਼ੁਰਗ ਅਵਸਥਾ ਕਾਰਨ ਉਸ ਨੂੰ ਮਾਲੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ।

ABOUT THE AUTHOR

...view details