ਪੰਜਾਬ

punjab

ETV Bharat / state

ਝੋਨੇ ਦੀ ਅਗੇਤੀ ਬਿਜਾਈ ਕਰ ਰਹੇ ਕਿਸਾਨਾਂ 'ਤੇ ਖੇਤੀਬਾੜੀ ਵਿਭਾਗ ਦਾ ਐਕਸ਼ਨ, ਅਧਿਕਾਰੀਆਂ ਨੇ ਕੀਤੀ ਇਹ ਸਖ਼ਤ ਕਾਰਵਾਈ

ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਨੂੰ ਸੂਬੇ ਅੰਦਰ 4 ਜ਼ੋਨਾਂ ਵਿੱਚ ਵੰਡਿਆ ਹੈ ਅਤੇ ਹੁਸ਼ਿਆਰਪੁਰ ਵਿੱਚ ਝੋਨੇ ਦੀ ਬਿਜਾਈ 21 ਜੂਨ ਤੋਂ ਸ਼ੁਰੂ ਕਰਨੀ ਨਿਸ਼ਚਿਤ ਕੀਤੀ ਹੈ। ਦੂਜੇ ਪਾਸੇ ਕੁੱਝ ਕਿਸਾਨ ਸਰਕਾਰ ਹੁਕਮਾਂ ਨੂੰ ਟਿੱਚ ਜਾਣ ਕੇ ਅਗੇਤਾ ਝੋਨਾ ਲਾ ਰਹੇ ਸਨ ਤਾਂ ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕਿਆ।

Action of the Agriculture Department on the farmers who are sowing paddy early in Hoshiarpur
ਝੋਨੇ ਦੀ ਅਗੇਤੀ ਬਿਜਾਈ ਕਰ ਰਹੇ ਕਿਸਾਨਾਂ 'ਤੇ ਖੇਤੀਬਾੜੀ ਵਿਭਾਗ ਦਾ ਐਕਸ਼ਨ, ਅਧਿਕਾਰੀਆਂ ਨੇ ਕੀਤੀ ਇਹ ਸਖ਼ਤ ਕਾਰਵਾਈ

By

Published : Jun 17, 2023, 8:13 AM IST

ਅਗੇਤਾ ਝੋਨਾ ਲਾ ਰਹੇ ਕਿਸਨਾਂ ਉੱਤੇ ਕਾਰਵਾਈ

ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਝੋਨਾ ਲਗਾਉਣ ਦੀ ਤਰੀਕ ਬੇਸ਼ਕ 21 ਜੂਨ ਰੱਖ਼ੀ ਗਈ ਹੈ ਪਰ ਜ਼ਿਲ੍ਹੇ ਦੇ ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡਾਂ ਵਿੱਚ ਕੁੱਝ ਕਿਸਾਨਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਟਿੱਚ ਜਾਣ ਕੇ ਲਗਾਏ ਜਾ ਰਹੇ ਝੋਨੇ 'ਤੇ ਅੱਜ ਵਿਭਾਗ ਦੀ ਮਾਰ ਪਈ ਅਤੇ ਦਰਜ਼ਨ ਦੇ ਕਰੀਬ ਪਿੰਡਾਂ ਵਿੱਚ ਲਗਾਏ ਗਏ ਅਗੇਤੇ ਝੋਨੇ ਨੂੰ ਖੇਤੀਬਾੜੀ ਵਿਭਾਗ ਵੱਲੋਂ ਬੰਦ ਕਰਵਾਇਆ ਗਿਆ। ਅਗੇਤੀ ਲਗਾਈ ਗਈ ਝੋਨੇ ਦੀ ਫਸਲ ਵਿੱਚ ਟਰੈਕਟਰਾਂ ਨਾਲ ਵਾਹੀ ਕਰਵਾ ਕੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਵਾਇਆ ਗਿਆ।


ਝੋਨੇ ਦੀ ਟਰੈਕਟਰਾਂ ਨਾਲ ਵਾਹੀ ਕੀਤੀ:ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਝੋਨਾ ਲਗਾਉਣ ਦੀ ਤਰੀਕ 21 ਜੂਨ ਦਿੱਤੀ ਹੋਈ ਹੈ ਪਰ ਪਿੰਡ ਜੰਡੋਲੀ, ਭੁੱਲੇਵਾਲ ਗੁੱਜਰਾਂ, ਦਿਹਾਣਾ, ਠੁਆਣਾ, ਕੋਟਫ਼ਤੂਹੀ ਅਤੇ ਢੱਕੋਂ ਪਿੰਡ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਖੇਤੀਬਾੜੀ ਵਿਭਾਗ ਵੱਲੋਂ ਮਾਰੇ ਛਾਪਿਆਂ ਦੌਰਾਨ ਕਈ ਏਕੜ ਕਿਸਾਨਾਂ ਵੱਲੋਂ ਲਗਾਇਆ ਝੋਨਾ ਟਰੈਕਟਰਾਂ ਨਾਲ ਵਾਹ ਕੇ ਖ਼ਤਮ ਕਰਵਾਇਆ ਗਿਆ।

ਖੇਤੀਬਾੜੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼: ਪਿੰਡ ਢੱਕੋਂ ਵਿੱਚ ਮਾਮਲਾ ਉਸ ਸਮੇਂ ਅਜੀਬ ਹੋ ਗਿਆ ਜਦੋਂ ਖ਼ੇਤੀਬਾੜੀ ਵਿਭਾਗ ਦੀ ਟੀਮ ਜਿਨ੍ਹਾਂ ਵਿੱਚ ਖ਼ੇਤੀਬਾੜੀ ਅਫ਼ਸਰ ਹਰਪ੍ਰੀਤ ਸਿੰਘ, ਸਬ ਇੰਸਪੈਕਟਰ ਸਤਵੰਤ ਸਿੰਘ, ਬਲਵਿੰਦਰ ਸਿੰਘ ਅਤੇ ਲਵਜੋਤ ਸਿੰਘ ਸ਼ਾਮਿਲ ਸਨ ਨੇ ਪਿੰਡ ਢੱਕੋਂ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਫ਼ੁਮਣ ਸਿੰਘ ਨੂੰ ਝੋਨਾ ਵਾਹੁਣ ਲਈ ਕਿਹਾ। ਮੌਕੇ 'ਤੇ ਤਿੰਨ ਦਰਜ਼ਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਝੋਨਾ ਲਗਾ ਰਹੇ ਸਨ। ਕਿਸਾਨ ਵੱਲੋਂ ਸ਼ਰੇਆਮ ਹੀ ਵਿਭਾਗੀ ਅਧਿਕਾਰੀਆਂ ਨੂੰ ਝੋਨਾ ਨਾ ਵਾਹੁਣ ਬਦਲੇ ਪੈਸਿਆਂ ਦੀ ਆਫ਼ਰ ਕਰ ਦਿੱਤੀ ਗਈ, ਜਿਸ ਕਾਰਨ ਵਿਭਾਗੀ ਅਫਸਰਾਂ ਨੇ ਤੁੰਰਤ ਟਰੈਕਟਰ ਮੰਗਵਾ ਕੇ ਸਾਰਾ ਝੋਨਾ ਵਹਾਇਆ। ਮੀਡੀਆ ਕਰਮਚਾਰੀਆਂ ਨੇ ਵੀ ਕਿਸਾਨ ਦੀ ਆਫ਼ਰ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਤਾਂ ਮੀਡੀਆ ਨੂੰ ਦੇਖ਼ ਕਿਸਾਨ ਵੱਲੋਂ ਤੁੰਰਤ ਪਾਸਾ ਬਦਲ ਲਿਆ ਗਿਆ।

ਦੱਸ ਦਈਏ ਪੰਜਾਬ ਵਿੱਚ ਡੂੰਘੇ ਹੋ ਰਹੇ ਜ਼ਮੀਨੀ ਪਾਣੀ ਦੇ ਸੰਕਟ ਨੂੰ ਕਾਬੂ ਵਿੱਚ ਰੱਖਣ ਲਈ ਸੂਬ ਸਰਕਾਰ ਨੇ ਪੂਰੇ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਝੋਨੇ ਦੀ ਬਿਜਾਈ ਲਈ ਵੰਡਿਆ ਹੈ। ਇਸ ਦੇ ਤਹਿਤ ਹੀ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਵੱਖ-ਵੱਖ ਤਰੀਕਾਂ ਦਿੱਤੀਆਂ ਗਈਆਂ ਨੇ ਤਾਂ ਜੋ ਬਰਸਾਤ ਆਉਣ ਤੱਕ ਸੂਬੇ ਨੂੰ ਹੋਰ ਗਹਿਰੇ ਪਾਣੀ ਅਤੇ ਬਿਜਲੀ ਦੇ ਸੰਕਟ ਨਾਲ ਨਾ ਜੂਝਣਾ ਪਵੇ।

ABOUT THE AUTHOR

...view details