ਹੁਸ਼ਿਆਰਪੁਰ :ਹੁਸ਼ਿਆਰਪੁਰ ਦੀ ਪੁਲਿਸ ਸਵਾਲਾਂ ਵਿਚ ਘਿਰੀ ਹੋਈ ਹੈ। ਇਥੋਂ ਦੇ ਇਕ ਅਥਲੀਟ ਉਤੇ ਦੋ ਵਾਰ ਕਿਸੇ ਵਿਅਕਤੀ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਸ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਪ੍ਰਿੰਸ ਸੈਣੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐੱਮਐੱਲਆਰ ਕਟਵਾ ਕੇ ਸਿਟੀ ਥਾਣੇ ਕਰਵਾਈ ਗਈ ਪਰ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਉਪਰੰਤ ਉਹ ਸਿੰਗਾਪੁਰ ਵਰਡਲ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਗਏ ਸਨ, ਜਿਸ ਵਿਚ ਪ੍ਰਿੰਸ ਨੇ ਗੋਲਡ ਮੈਡਲ ਜਿੱਤਿਆ ਸੀ। ਇਸ ਪ੍ਰਾਪਤੀ ਉਤੇ ਡੀਸੀ ਵੱਲੋਂ ਪ੍ਰਿੰਸ ਨੂੰ ਸਨਮਾਨਿਤ ਕੀਤਾ ਜਾਣਾ ਸੀ ਪਰ ਉਕਤ ਹਮਲਾਵਰ ਲੜਕੇ ਵੱਲੋਂ ਦੁਬਾਰਾ ਉਸ ਵਿਚ ਗੱਡੀ ਮਾਰੀ ਗਈ ਤੇ ਉਪਰੰਤ ਕੁਝ ਹੋਰ ਨੌਜਵਾਨਾਂ ਨਾਲ ਮਿਲ ਕੇ ਉਸ ਉਤੇ ਬੇਸਬਾਲਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਪ੍ਰਿੰਸ ਦੀ ਬਾਂਹ ਦੀਆਂ ਹੱਡੀਆਂ ਟੁੱਟੀਆਂ ਹਨ।
ਮੇਰਾ ਭਵਿੱਖ ਖਰਾਬ ਕਰਨਾ ਚਾਹੁਦਾ ਹੈ ਸ਼ੈਰੀ ਸ਼ਰਮਾ :ਉਕਤ ਪੀੜਤ ਦਾ ਕਹਿਣਾ ਹੈ ਕਿ ਸ਼ੈਰੀ ਸ਼ਰਮਾ ਮੇਰੀ ਭਵਿੱਖ ਖਰਾਬ ਕਰਨਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ "ਮੈਂ ਦੁਬਾਰਾ ਬਾਡੀ ਬਿਲਡਿੰਗ ਲਈ ਵਿਦੇਸ਼ ਜਾਣਾ ਹੈ ਤੇ ਇਸ ਪ੍ਰਾਪਤੀ ਦੇ ਮੱਦੇਨਜ਼ਰ ਉਸ ਨੂੰ ਕਈ ਵੱਡੇ ਸਰਕਾਰੀ ਤੇ ਸਿਆਸੀ ਨੁਮਾਇੰਦਿਆਂ ਵੱਲੋਂ ਮਾਣ-ਤਾਣ ਦਿੱਤਾ ਜਾਵੇਗਾ, ਇਸੇ ਕਿੜ ਨੂੰ ਲੈ ਕੇ ਸ਼ੈਰੀ ਵੱਲੋਂ ਬਾਰ-ਬਾਰ ਮੇਰੇ ਉਤੇ ਹਮਲਾ ਕੀਤਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।